66 ਸ਼ਹੀਦ ਕੂਕਿਆਂ ਦੀ ਯਾਦ ਵਿੱਚ ਸਮਾਗਮ ਦਾ ਆਯੋਜਨ - ਨਾਮਧਾਰੀ ਸ਼ਹੀਦੀ ਸਮਾਰਕ
ਸੰਗਰੂਰ: ਮਲੇਰਕੋਟਲਾ ਵਿਖੇ ਨਾਮਧਾਰੀ ਸ਼ਹੀਦੀ ਸਮਾਰਕ ਜਿੱਥੇ 66 ਕੂਕਿਆਂ ਨੂੰ ਅੰਗਰੇਜ਼ਾਂ ਵੱਲੋਂ ਅੰਦੋਲਨ ਕਰਨ ਦੇ ਵਿਰੋਧ ਵਿੱਚ ਤੋਪਾਂ ਅੱਗੇ ਖੜ੍ਹਾ ਕਰਕੇ ਸ਼ਹੀਦ ਕਰ ਦਿੱਤਾ ਗਿਆ ਸੀ। ਇਨ੍ਹਾਂ ਕੂਕਿਆਂ ਦੀ ਸ਼ਹਾਦਤ ਨੂੰ ਯਾਦ ਕਰਦਿਆਂ ਹਰ ਸਾਲ ਰਾਜ ਪੱਧਰੀ ਸ਼ਹੀਦੀ ਸਮਾਗਮ ਮਲੇਰਕੋਟਲਾ ਵਿਖੇ ਕਰਵਾਇਆਂ ਜਾਂਦਾ ਹੈ। ਦੱਸ ਦਈਏ ਕਿ 17 ਅਤੇ 18 ਜਨਵਰੀ 1872 ਵਿੱਚ ਕੂਕਿਆਂ ਵੱਲੋਂ ਮਿਲਵਰਤਨ ਲਹਿਰ ਚਲਾਈ ਗਈ ਸੀ ਤੇ ਕੂਕਾ ਅੰਦੋਲਨ ਸ਼ੁਰੂ ਕੀਤਾ ਗਿਆ ਸੀ।