ਜੇਕਰ ਕੈਪਟਨ ਨੇ ਕਿਸਾਨੀ ਸੰਘਰਸ਼ ਬਾਰੇ ਕੁੱਝ ਗ਼ਲਤ ਕਿਹੈ ਤਾਂ ਕੇਂਦਰ ਗੱਲਬਾਤ ਜਨਤਕ ਕਰੇ: ਕਿਸਾਨ ਆਗੂ - ਕੇਂਦਰ ਗੱਲਬਾਤ ਜਨਤਕ ਕਰੇ
ਫ਼ਰੀਦਕੋਟ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕੇਂਦਰੀ ਵਜਾਰਤ ਨਾਲ ਖੇਤੀ ਕਾਨੂੰਨਾਂ ਬਾਰੇ ਮੁਲਾਕਾਤ ਨੂੰ ਲੈ ਕੇ ਕਾਂਗਰਸੀ ਐਮਪੀ ਰਵਨੀਤ ਬਿੱਟੂ ਵੱਲੋਂ ਕੇਂਦਰੀ ਮੰਤਰੀ ਪਿਊਸ਼ ਗੋਇਲ ਦੇ ਬਿਆਨ 'ਤੇ ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨੇ ਦਿੱਲੀ ਵਿਖੇ ਕੇਂਦਰੀ ਮੰਤਰੀਆਂ ਨਾਲ ਮੁਲਾਕਾਤ ਦੌਰਾਨ ਕਿਸਾਨ ਸੰਘਰਸ਼ ਬਾਰੇ ਕੁੱਝ ਗਲਤ ਕਿਹਾ ਹੈ ਤਾਂ ਕੇਂਦਰ ਸਰਕਾਰ ਨੂੰ ਲੁਕੋ ਕੇ ਨਹੀਂ ਰੱਖਣਾ ਚਾਹੀਦਾ। ਕੇਂਦਰ ਜਾਣਬੁੱਝ ਕੇ ਓਹਲਾ ਰੱਖ ਰਿਹਾ ਹੈ ਕਿਉਂਕਿ ਕੀ ਪਤਾ ਕੈਪਟਨ ਸੰਘਰਸ਼ਸ਼ੀਲ ਕਿਸਾਨਾਂ ਦੀ ਗੱਲਬਾਤ ਲਈ ਗਏ ਹੋਣ। ਉਨ੍ਹਾਂ ਕਿਹਾ ਕਿ ਕੇਂਦਰ ਇਹ ਜਾਣਬੁੱਝ ਕੇ ਕਰ ਰਿਹਾ ਹੈ ਤਾਂ ਕਿ ਕਿਸਾਨੀ ਸੰਘਰਸ਼ ਦਾ ਮੂੰਹ ਪੰਜਾਬ ਵੱਲ ਮੁੜੇ ਅਤੇ ਪੰਜਾਬ ਸਰਕਾਰ ਨੂੰ ਵਖਤ ਪੈਦਾ ਹੋਵੇ।