ਕੇਂਦਰ ਦੀ ਟੀਮ ਵੱਲੋਂ ਸੀਵਰੇਜ ਟ੍ਰੀਟ ਪਲਾਂਟਾਂ ਦੀ ਚੈਕਿੰਗ
ਸ੍ਰੀ ਮੁਕਤਸਰ ਸਾਹਿਬ: ਕੇਂਦਰ ਸਰਕਾਰ ਦੇ ਨਿਰਦੇਸਾ ਮੁਤਾਬਕ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਟੀਮ ਵੱਲੋਂ ਪੰਜਾਬ ਭਰ ਦੇ ਸੀਵਰੇਜ ਟ੍ਰੀਟ ਪਲਾਂਟਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਟੀਮ ਵੱਲੋਂ ਸ੍ਰੀ ਮੁਕਤਸਰ ਸਾਹਿਬ ਦੇ ਵੱਖ-ਵੱਖ ਖੇਤਰਾਂ ਦਾ ਦੌਰਾ ਕੀਤਾ ਗਿਆ। ਮਲੋਟ, ਗਿੱਦੜਬਾਹਾਂ ਤੇ ਹੋਰ ਕਈ ਇਲਾਕਿਆ ਵਿੱਚ ਸੀਵਰੇਜ ਪਲਾਂਟਾ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਟੀਮ ਨੇ ਕਿਹਾ, ਕਿ ਉਨ੍ਹਾਂ ਵੱਲੋਂ ਹਾਲਾਤਾ ਨੂੰ ਵੇਖ ਕਿ ਰਿਪੋਰਟ ਤਿਆਰ ਕੀਤੀ ਹੈ, ਜੋ ਕੇਂਦਰ ਸਰਕਾਰ ਨੂੰ ਭੇਜੀ ਜਾਵੇਗੀ। ਇਸ ਮੌਕੇ ਟੀਮ ਨਾਲ ਆਏ ਵਾਤਾਵਰਨ ਪ੍ਰੇਮੀ ਬਾਬਾ ਬਲਬੀਰ ਸਿੰਘ ਸੀਚੇਵਾਲ ਨੇ ਵਾਤਾਵਰਨ ਨੂੰ ਲੈਕੇ ਚਿੰਤਾ ਪ੍ਰਗਟ ਕੀਤੀ। ਨਾਲ ਹੀ ਉਨ੍ਹਾਂ ਨੇ ਵਾਤਾਵਰਨ ਨੂੰ ਸੰਭਾਲਣ ਦੀ ਵੀ ਲੋਕਾਂ ਨੂੰ ਅਪੀਲ ਕੀਤੀ।