ਕੇਂਦਰ ਸਰਕਾਰ ਦਾ ਖਾਲਸਾ ਪੰਥ ਉਤੇ ਵੱਡਾ ਹਮਲਾ:ਦਲਜੀਤ ਚੀਮਾ - Daljit Cheema
ਚੰਡੀਗੜ੍ਹ:ਮਨਜਿੰਦਰ ਸਿੰਘ ਸਿਰਸਾ ਨੇ DSGMC ਪ੍ਰਧਾਨ ਦੇ ਅਹੁੱਦੇ ਤੋਂ ਅਸਤੀਫ਼ਾ ਦਿੱਤਾ ਸੀ। ਜਿਸ ਤੋਂ ਬਾਅਦ ਬੀਜੇਪੀ ਵਿੱਚ ਸ਼ਾਮਿਲ ਹੋ ਗਏ ਹਨ। ਇਸ ਉਤੇ ਦਲਜੀਤ ਸਿੰਘ ਚੀਮਾ ਨੇ ਕਿਹਾ ਹੈ ਕਿ ਇਹ ਕੇਂਦਰ ਸਰਕਾਰ ਨੇ ਘਟੀਆ ਰਾਜਨੀਤੀ ਕਰਦੇ ਹੋਏ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ 'ਚ ਸ਼ਾਮਿਲ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਹ ਸਿੱਖ ਧਰਮ ਉਤੇ ਵੱਡਾ ਹਮਲਾ ਹੈ।ਉਨ੍ਹਾਂ ਨੇ ਕਿਹਾ ਹੈ ਦਿੱਲੀ ਪ੍ਰਬੰਧਕ ਕਮੇਟੀ (Delhi Management Committee)ਦੇ 11ਮੈਂਬਰਾਂ ਉਤੇ ਕੇਸ ਦਰਜ ਕੀਤੇ ਗਏ।ਉਨ੍ਹਾਂ ਨੇ ਕਿਹਾ ਹੈ ਕਿ ਜਥੇਦਾਰ ਹਰਮੀਤ ਸਿੰਘ ਕਾਲਕਾ ਜ਼ਬਰ ਦਾ ਟਕਾਰਾ ਕਰਨ ਲਈ ਡਟੇ ਹੋਏ ਹਨ ਪਰ ਮੰਦਭਾਗੀ ਗੱਲ ਹੈ ਕਿ ਸਿਰਸਾ ਦਬਾਅ ਹੇਠ ਆ ਗਏ ਤੇ ਸਿੱਖ ਪੰਥ ਤੇ ਇਸਦੀ ਭਾਵਨਾ ਨਾਲ ਗੱਦਾਰੀ ਕੀਤੀ। ਕੇਂਦਰ ਸਰਕਾਰ ਇੰਦਰਾ ਗਾਂਧੀ ਵਾਲੀ ਨੀਤੀ (Indira Gandhi's policy) ਨਾਲ ਕਾਮਯਾਬ ਨਹੀਂ ਹੋ ਸਕਦੀ।ਉਨ੍ਹਾਂ ਨੇ ਕਿਹਾ ਕੇਂਦਰ ਸਰਕਾਰ ਨੂੰ ਅਜਿਹੀ ਰਾਜਨੀਤੀ ਨਹੀਂ ਖੇਡਣੀ ਚਾਹੀਦੀ ਹੈ।