MSP ਦੇ ਨਾ 'ਤੇ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਦਿੱਤਾ ਮਜ਼ਾਕ ਦਾ ਤੋਹਫ਼ਾ:ਹਰਪਾਲ ਚੀਮਾ
ਚੰਡੀਗੜ੍ਹ: ਕੇਂਦਰ ਸਰਕਾਰ (Central Government) ਵੱਲੋਂ ਫ਼ਸਲਾਂ ਦੇ ਰੇਟਾਂ (MSP) ਵਿੱਚ ਕੀਤੇ ਵਾਧਾ ਕੀਤਾ ਗਿਆ ਹੈ। ਪਰ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਹਰਪਾਲ ਸਿੰਘ ਚੀਮਾਂ (Harpal Singh Cheema )ਵੱਲੋਂ ਫ਼ਸਲਾਂ ਦੇ ਰੇਟ (MSP) ਵਿੱਚ ਵਾਧੇ ਦਾ ਜਵਾਬ ਦਿੰਦਿਆਂ, ਉਨ੍ਹਾਂ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੇ ਜਖ਼ਮਾਂ 'ਤੇ ਲੂਣ ਛਿੜਕਿਆ ਹੈ। ਜੋ ਕੇਂਦਰ ਸਰਕਾਰ (Central Government) ਨੇ ਫ਼ਸਲਾਂ ਦੇ ਰੇਟ ਬਹੁਤ ਹੀ ਘੱਟ ਵਧਾਏ ਹਨ। ਜਦੋਂ ਕਿ ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਹੈ ਅਤੇ ਦੂਜੇ ਪਾਸੇ ਫਸਲਾਂ ਦੀ ਦਰਾਂ ਵਿੱਚ ਬਹੁਤ ਮਾਮੂਲੀ ਵਾਧਾ ਕੀਤਾ ਗਿਆ ਹੈ। ਜੋ ਕਿ ਕਿਸਾਨਾਂ ਨਾਲ ਕੋਝਾ ਮਜ਼ਾਕ ਹੈ।