ਕਾਲੇ ਕਾਨੂੰਨ ਰੱਦ ਨਾ ਕਰਨ ਦੀ ਜ਼ਿਦ ਦਾ ਖਮਿਆਜ਼ਾ ਕੇਂਦਰ ਨੂੰ ਭੁੱਗਤਣਾ ਪਵੇਗਾ: ਬਲਜਿੰਦਰ ਕੌਰ
ਬਠਿੰਡਾ: ਆਪ ਪਾਰਟੀ ਦੇ ਵਿਧਾਇਕ ਤੇ ਮਹਿਲਾ ਵਿੰਗ ਦੀ ਆਗੂ ਬਲਜਿੰਦਰ ਕੌਰ ਨੇ ਕਿਸਾਨੀ ਸੰਘਰਸ਼ 'ਚ ਮੋਦੀ ਤੇ ਸ਼ਾਹ ਦੇ ਰਵੱਈਏ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਕਿਸਾਨਾਂ ਦੀ ਨਾ ਸੁਨਣ ਦਾ ਖਾਮਿਆਜ਼ਾ ਸਰਕਾਰ ਨੂੰ ਆਉਣ ਵਾਲੇ ਸਮੇਂ 'ਚ ਭੁਗਤਣਾ ਪਵੇਗਾ। ਉਨ੍ਹਾਂ ਨੇ ਕਿਹਾ ਕਿ ਕਿਸਾਨ ਦੀ ਹੱਕਾਂ ਦੀ ਲੜਾਈ 'ਚ ਹਰ ਕੋਈ ਆਪਣਾ ਸਮਰਥਨ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਦੇ ਰਿਹਾ ਹੈ ਤੇ ਕਿਸਾਨ ਹੁਣ ਖੇਤੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਘਰਾਂ ਨੂੰ ਪਰਤਣਗੇ।