ਮੋਦੀ ਸਰਕਾਰ ਪਹਿਲੇਂ ਦਿਨ ਤੋਂ ਕਿਸਾਨ ਵਿਰੋਧੀ: ਸਵਰਣ ਸਿੰਘ ਪੰਧੇਰ - ਕਿਸਾਨਾਂ ਦਾ ਨਾਂਅ ਬਦਨਾਮ
ਅੰਮ੍ਰਿਤਸਰ : ਕਿਸਾਨ ਆਗੂ ਸਰਵਣ ਸਿੰਘ ਪੰਧੇਰ ਨੇ ਪਿਛਲੇ ਦਿਨੀਂ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਮੁਖ ਮੰਤਰੀ ਨੂੰ ਦਿੱਤੇ ਪੱਤਰ ਦੀ ਨਿਖੇਧੀ ਕੀਤੀ। ਇਸ ਪੱਤਰ ਵਿੱਚ ਕੇਂਦਰ ਦੀ ਸਰਕਾਰ ਨੇ ਪੰਜਾਬ ਦੇ ਕਿਸਾਨ ਉੱਤੇ ਯੂਪੀ ਬਿਹਾਰ ਦੇ ਮਜ਼ਦੂਰਾਂ ਤੋਂ ਬੰਧੂਆ ਮਜ਼ਦੂਰੀ ਕਰਵਾਉਣ ਦਾ ਇਲਜ਼ਾਮ ਲਗਵਾਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਕੋਲ਼ੋਂ ਵੀ ਬੰਧੂਆ ਮਜ਼ਦੂਰੀ ਨਹੀਂ ਕਰਵਾਂਦੇ। ਕਿਸਾਨ ਹਮੇਸ਼ਾਂ ਮਜ਼ਦੂਰ ਦਾ ਮਾਨ ਸਤਿਕਾਰ ਕਰਦਾ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਲਾਗ ਵਿੱਚ ਹਜ਼ਾਰਾਂ ਮਜ਼ਦੂਰ ਜੋ ਖੇਤਾਂ ਵਿੱਚ ਕੰਮ ਕਰਦੇ ਸਨ, ਉਹ ਆਪਣੇ ਗ੍ਰਹਿ ਸੂਬੇ ਵਿੱਚ ਚਲੇ ਗਏ ਸਨ। ਮਾਹੌਲ ਠੀਕ ਹੋਣ ਤੋਂ ਬਾਅਦ ਵਾਪਸ ਪਰਤੇ ਕੇ ਆ ਗਏ ਹਨ। ਜੇਕਰ ਪੰਜਾਬ ਦੇ ਕਿਸਾਨ ਬਿਹਾਰ ਦੇ ਅਜਿਹੇ ਮਜ਼ਦੂਰਾਂ ਦੀ ਦੁਰਵਰਤੋਂ ਕਰਦੇ ਤਾਂ ਉਹ ਪੰਜਾਬ ਵਿੱਚ ਵਾਪਸ ਨਾ ਆਉਂਦੇ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ ਦੇ ਅੰਦੋਲਨ ਨੂੰ ਵਿਗਾੜਨਾ ਚਾਹੁੰਦੀ ਹੈ, ਉਨ੍ਹਾਂ ਕਿਹਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ, ਸਰਕਾਰ ਜੋ ਵੀ ਕਰੇ, ਸਾਡਾ ਸੰਘਰਸ਼ ਜਾਰੀ ਰਹੇਗਾ।