ਕੇਂਦਰ ਪੰਜਾਬ ਦੇ ਸਿਸਟਮ ਨੂੰ ਖ਼ਰਾਬ ਕਰਨ ਦੀ ਤਾਕ 'ਚ- ਕੈਪਟਨ
ਚੰਡੀਗੜ੍ਹ : ਐਫ਼ਸੀਆਈ ਵੱਲੋਂ ਕਿਸਾਨਾਂ ਦੀ ਫਸਲ ਦੀ ਅਦਾਇਗੀ ਆੜਤੀਆਂ ਦੀ ਬਜਾਏ ਕਿਸਾਨਾਂ ਦੇ ਖਾਤੇ ਵਿੱਚ ਪਾਉਣ ਉਤੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਕ ਪੁਰਾਣਾ ਸਿਸਟਮ ਜੋ ਵਧੀਆ ਤਰੀਕੇ ਨਾਲ ਚਲਦਾ ਆ ਰਿਹਾ ਹੈ ਜੇਕਰ ਉਸ ਵਿੱਚ ਕੋਈ ਖਾਮੀਆਂ ਹਨ ਤਾਂ ਉਸ ਨੂੰ ਬਦਲਣ ਦੀ ਜ਼ਰੂਰਤ ਹੋ ਸਕਦੀ ਹੈ ਪਰ ਪੰਜਾਬ ਵਿੱਚ ਕਿਸਾਨਾਂ ਨੂੰ ਕੀਤੀ ਜਾਣ ਵਾਲੀ ਅਦਾਇਗੀ ਦਾ ਸਿਸਟਮ ਕਈ ਦਹਾਕਿਆਂ ਤੋਂ ਸਹੀ ਚਲਦਾ ਆ ਰਿਹੈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਹੁਣ ਜਾਣਬੁੱਝ ਕੇ ਪੰਜਾਬ ਵਿੱਚ ਚਲ ਰਹੇ ਇਕ ਵਧੀਆ ਸਿਸਟਮ ਨੂੰ ਖ਼ਰਾਬ ਕਰਨਾ ਚਾਹੁੰਦੀ ਹੈ ਅਤੇ ਭਾਰਤੀ ਸਿਸਟਮ ਖ਼ਤਮ ਹੋਣ ਨਾਲ ਕਿਸਾਨਾਂ ਅਤੇ ਆੜ੍ਹਤੀਆਂ ਵਿਚਾਲੇ ਜਿਥੇ ਰਿਸ਼ਤੇ ਖ਼ਤਮ ਹੋਣਗੇ ਉਥੇ ਕਾਰਪੋਰੇਟ ਘਰਾਣੇ ਕਿਸਾਨਾਂ ਨੂੰ ਜ਼ਰੂਰਤ ਪੈਣ ਉਤੇ ਪੈਸਾ ਨਹੀਂ ਦੇ ਸਕਦੇ।