ਮਾਤਾ ਸਕੰਦ ਦੇਵੀ ਦਾ 5ਵਾਂ ਨਵਰਾਤਰਾ ਧੂਮਧਾਮ ਨਾਲ ਮਨਾਇਆ
ਅੰਮ੍ਰਿਤਸਰ: ਅੰਮ੍ਰਿਤਸਰ ਵਿੱਚ ਅੱਜ (ਐਤਵਾਰ) ਨੂੰ ਮਾਤਾ ਸਕੰਦ ਦੇਵੀ ਦਾ 5ਵਾਂ ਨਵਰਾਤਰਾ ਮਨਾਇਆ ਜਾਂ ਰਿਹਾ ਹੈ। ਅੱਜ (ਐਤਵਾਰ) 5ਵੇਂ ਨਰਾਤੇ ਵਾਲੇ ਦਿਨ ਹਨੂੰਮਾਨ ਜੀ ਦੀ ਸੈਨਾ ਦੀਆਂ ਰੌਣਕਾਂ ਦੁਰਗਿਆਣਾ ਮੰਦਰ ਵੇਖਣ ਨੂੰ ਮਿਲੀਆਂ। ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦੇ ਦੁਰਗਿਆਨਾ ਮੰਦਿਰ ਦੇ ਵਿੱਚ ਵੱਡਾ ਹਨੂੰਮਾਨ ਮੰਦਰ ਕਿਹਾ ਜਾਣ ਵਾਲੇ ਇਸ ਮੰਦਿਰ ਵਿੱਚ ਵਿਸ਼ਵ ਪ੍ਰਸਿੱਧ ਲੰਗੂਰਾਂ ਦਾ ਮੇਲਾ ਨਵਰਾਤੇ ਵਾਲੇ ਦਿਨ ਤੋਂ ਸ਼ੁਰੂ ਹੋ ਜਾਂਦਾ ਹੈ। ਇਸ ਮੇਲੇ ਵਿੱਚ ਨਵਜਾਤ ਸ਼ਿਸ਼ੂ ਤੋਂ ਲੈਕੇ ਨੌਜਵਾਨ ਤੱਕ ਲੰਗੂਰ ਬਣਦੇ ਹਨ ਪੂਰੇ 10 ਦਿਨਾਂ ਤੱਕ ਗਮ ਚਾਰੇ ਵਰਤ ਦੇ ਨਾਲ ਨਾਲ ਪੂਰੇ ਬ੍ਰਹਮਚਾਰੀ ਜੀਵਨ ਨੂੰ ਬਤੀਤ ਕੀਤਾ ਜਾਂਦਾ ਹੈ। ਇਹ ਦਸ ਦਿਨ ਦਾ ਮੇਲਾ ਦੁਸਹਿਰੇ ਵਾਲੇ ਦਿਨ ਜਾਂ ਕੇ ਖ਼ਤਮ ਹੁੰਦਾ ਹੈ।