ਪੰਜਾਬ

punjab

By

Published : May 6, 2021, 3:52 PM IST

ETV Bharat / videos

40 ਮੁਕਤਿਆਂ ਦੀ ਯਾਦ ‘ਚ ਸ਼ਹੀਦੀ ਦਿਹਾੜਾ ਮਨਾਇਆ

ਸ੍ਰੀ ਮੁਕਤਸਰ ਸਾਹਿਬ: ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿਚ 40 ਮੁਕਤਿਆਂ ਤੇ ਸਮੂਹ ਸ਼ਹੀਦਾਂ ਦਾੀ ਯਾਦ ਚ ਸ਼ਹੀਦੀ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਗਿਆ। ਇਸ ਮੌਕੇ ਸੰਗਤਾਂ ਨੂੰ ਠੰਡੀ ਸ਼ਰਦਾਈ ਦਾ ਲੰਗਰ ਛਕਾਇਆ ਗਿਆ। ਗੁਰਦੁਆਰਾ ਖੂਹ ਸਾਹਿਬ ਦੇ ਮੁੱਖ ਸੇਵਾਦਾਰ ਮਨਜੀਤ ਸਿੰਘ ਵੱਲੋਂ ਛਬੀਲ ਲਗਾਈ। ਇਸ ਮੌਕੇ ਇਨ੍ਹਾਂ ਧਾਰਮਿਕ ਸਮਾਗਮਾਂ ਨੂੰ ਮੁੱਖ ਰੱਖਦੇ ਹੋਏ ਇਤਿਹਾਸਕ ਗੁਰਦੁਆਰਾ ਗੁਰੂ ਕਾ ਖੂਹ ਸਾਹਿਬ ਚ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸ੍ਰੀ ਦਰਬਾਰ ਸਾਹਿਬ ਦੇ ਨਾਕਾ ਨੰਬਰ ਇੱਕ ਦੇ ਪ੍ਰਕਰਮਾ ‘ਚ ਸੰਗਤ ਲਈ ਸ਼ਰਦਾਈ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਗੁਰੂ ਘਰ ਨਤਮਸਤਕ ਹੋਣ ਵਾਲੀ ਸੰਗਤ ਨੇ ਠੰਢੀ ਮਿੱਠੀ ਸ਼ਰਦਾਈ ਛੱਕ ਕੇ ਆਨੰਦ ਮਾਣਿਆ।

ABOUT THE AUTHOR

...view details