ਮਾਛੀਵਾੜਾ 'ਚ ਧੂਮਧਾਮ ਨਾਲ ਮਨਾਈ ਗਈ ਗੋਪਾਲ ਅਸ਼ਟਮੀ - ਬੇਸਹਾਰਾ ਗਊਆਂ
ਮਾਛੀਵਾੜਾ ਦੀ ਬਾਬਾ ਭਗਤੀ ਨਾਥ ਗਊਸ਼ਾਲਾ ਵਿੱਚ ਗੋਪਾਲ ਅਸ਼ਟਮੀ ਧੂਮਧਾਮ ਤੇ ਸ਼ਰਧਾ ਨਾਲ ਮਨਾਈ ਗਈ। ਇਸ ਮੌਕੇ ਗਊਸ਼ਾਲਾ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਵਿਸ਼ੇਸ਼ ਗਊ ਆਰਤੀ ਅਤੇ ਪੂਜਾ ਦਾ ਆਯੋਜਨ ਕੀਤਾ ਗਿਆ।