ਅੰਮ੍ਰਿਤਸਰ ਸ਼ਹਿਰ ’ਚ ਲੱਗਣੇ ਸ਼ੁਰੂ ਹੋਏ ਸੀਸੀਟੀਵੀ ਕੈਮਰੇ - ਅੰਮ੍ਰਿਤਸਰ ਸ਼ਹਿਰ ’ਚ
ਅੰਮ੍ਰਿਤਸਰ: ਹੁਣ ਪੂਰੇ ਅੰਮ੍ਰਿਤਸਰ ਸ਼ਹਿਰ ਵਿਚ ਪੁਲਸ ਦੀ ਰਹੇਗੀ ਤੀਸਰੀ ਨਜ਼ਰ। ਜੀ ਹਾਂ, ਹੁਣ ਪੂਰੇ ਸ਼ਹਿਰ ਵਿੱਚ ਸੀਸੀਟੀਵੀ ਕੈਮਰੇ ਲੱਗਣ ਜਾ ਰਹੇ ਹਨ ਜਿਸ ਦੀ ਸ਼ੁਰੂਆਤ ਅੰਮ੍ਰਿਤਸਰ ਦੀ ਗਰੀਨ ਐਵੇਨਿਊ ਤੋਂ ਸ਼ੁਰੂ ਹੋਈ। ਉੱਥੇ ਹੀ ਪੁਲਸ ਅਧਿਕਾਰੀਆਂ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਗਰੀਨ ਐਵੇਨਿਊ ਦੇ ਵਸਨੀਕਾਂ ਵੱਲੋਂ ਸੋਲ਼ਾਂ ਕੈਮਰੇ ਗ੍ਰੀਨ ਐਵਨਿਊ ਵਿੱਚ ਲਗਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਜਲਦ ਹੀ ਹੁਣ ਪੂਰੇ ਸ਼ਹਿਰ ਵਿਚ ਕੈਮਰੇ ਲਗਵਾਏ ਜਾ ਰਹੇ ਹਨ ਜਿਸ ਦਾ ਕੰਟਰੋਲ ਪੁਲਸ ਲਾਈਨ ’ਚ ਹੋਵੇਗਾ।