CBSE 10th Result 2021: ਨਤੀਜਿਆਂ ਨੂੰ ਲੈਕੇ ਮਾਪਿਆਂ ‘ਚ ਖੁਸ਼ੀ ਦਾ ਮਾਹੌਲ - ਆਨਲਾਈਨ ਪੜ੍ਹਾਈ
ਗੁਰਦਾਸਪੁਰ: ਸੀਬੀਐੱਸਈ ਬੋਰਡ ਵੱਲੋਂ ਦਸਵੀਂ ਜਮਾਤ ਦੇ ਨਤੀਜੇ ਦਾ ਐਲਾਨ ਕਰ ਦਿੱਤਾ ਗਿਆ ਹੈ। ਬਟਾਲਾ ਦੀਆਂ ਰਹਿਣ ਵਾਲੀਆਂ ਦੋ ਲੜਕੀਆਂ ਭਵਿਕਾ ਅਤੇ ਤਨਵੀ ਅੱਗਰਵਾਲ ਜਿਨ੍ਹਾਂ ਨੇ ਕਰੀਬ 97 ਫੀਸਦੀ ਨੰਬਰ ਹਾਸਿਲ ਕੀਤੇ ਹਨ ਉਨ੍ਹਾਂ ਦੇ ਘਰਾਂ ‘ਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ। ਜਿਵੇ ਹੀ ਅੱਜ ਸੀਬੀਐੱਸਈ ਬੋਰਡ ਵਲੋਂ ਅੱਜ ਦਸਵੀਂ ਜਮਾਤ ਦੇ ਨਤੀਜੇ ਸਾਮਣੇ ਆਏ ਤਾਂ ਇਨ੍ਹਾਂ ਬੱਚਿਆਂ ਦੇ ਘਰਾਂ ‘ਚ ਰਿਸ਼ਤੇਦਾਰਾਂ ਵੱਲੋਂ ਵਧਾਈ ਦੇਣ ਦਾ ਸਿਲਸਿਲਾ ਸ਼ੁਰੂ ਹੋਇਆ। ਬੱਚਿਆਂ ਦੇ ਪਰਿਵਾਰਾਂ ਵੱਲੋਂ ਵੀ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਗਿਆ। ਬਟਾਲਾ ਦੀ ਰਹਿਣ ਵਾਲੀ ਭਵਿਕਾ ਅਤੇ ਤਨਵੀ ਅੱਗਰਵਾਲ ਦਾ ਕਹਿਣਾ ਹੈ ਕਿ ਉਹਨਾਂ ਨੂੰ ਹੋਰ ਚੰਗੇ ਨੰਬਰਾਂ ਦੀ ਉਮੀਦ ਸੀ ਪਰ ਕੋਰੋਨਾ ਮਹਾਮਾਰੀ ਦੇ ਚੱਲਦੇ ਹਾਲਤ ਬਹੁਤ ਵੱਖ ਰਹੇ ਜਿਸ ਕਰਕੇ ਆਨਲਾਈਨ ਪੜ੍ਹਾਈ ਕਾਰਨ ਉਨ੍ਹਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਵੱਲੋਂ ਬਹੁਤ ਮਿਹਨਤ ਕੀਤੀ ਗਈ ਜਿਸ ਦੇ ਚੱਲਦੇ ਹੀ ਉਨ੍ਹਾਂ ਦੇ ਚੰਗੇ ਨੰਬਰ ਆਏ ਹਨ।