ਡਰੱਗ ਦਫ਼ਤਰ ’ਚ CBI ਦਾ ਛਾਪਾ - ਨਸ਼ੀਲੀਆਂ ਗੋਲੀਆਂ ਬਰਾਮਦ
ਅੰਮ੍ਰਿਤਸਰ: ਦਬੁਰਜੀ ’ਚ ਪਿਛਲੇ ਸਾਲ ਚਾਰ ਲੱਖ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ ਇਸ ਬਾਬਤ ਅੰਮ੍ਰਿਤਸਰ ਡਰੱਗ ਦਫ਼ਤਰ ਸੀਬੀਆਈ ਦੀ ਟੀਮ ਨੇ ਛਾਪਾ ਮਾਰਿਆ ਇਸ ਦੌਰਾਨ ਸੀਬੀਆਈ ਦੀ ਟੀਮ ਨੇ ਪੱਤਰਕਾਰਾਂ ਨਾਲ ਕੋਈ ਵੀ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਸੂਤਰਾਂ ਮੁਤਾਬਕ ਮਿਲੀ ਜਾਣਕਾਰੀ ’ਚ ਪਤਾ ਲੱਗਾ ਕਿ 2 ਸਾਲ ਪਹਿਲੇ ਅੰਮ੍ਰਿਤਸਰ ਦੇ ਦਬੁਰਜੀ ਵਿੱਚ ਚਾਰ ਲੱਖ ਦੇ ਕਰੀਬ ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਸਨ। ਇਸ ਬਰਾਮਦਗੀ ਗੋਲੀ ਨੂੰ ਇਸ ਬਰਾਮਦ ਗੋਲੀਆਂ ਨੂੰ ਲੈ ਕੇ ਰਿਪੋਰਟ ਆਪਸ ਵਿੱਚ ਮੇਲ ਨਹੀਂ ਸੀ ਖਾ ਰਹੀ ਇਸ ਲਈ ਸੀਬੀਆਈ ਦੀ ਟੀਮ ਵੱਲੋਂ ਅੰਮ੍ਰਿਤਸਰ ਡਰੱਗ ਦਫ਼ਤਰ ਵਿਚ ਪਹੁੰਚੀ ਫਿਲਹਾਲ ਟੀਮ ਨੇ ਇਸ ਤੋਂ ਵੱਧ ਜਾਣਕਾਰੀ ਦੇਣ ਤੋਂ ਇਨਕਾਰ ਕਰ ਦਿੱਤਾ।