ਸੀਬੀਆਈ ਦੀ ਛਾਪੇਮਾਰੀ ਜਾਰੀ, ਫਿਰੋਜ਼ਪੁਰ 'ਚ ਵੀ ਲਏ ਕਣਕ ਤੇ ਝੋਨੇ ਦੇ ਸੈਂਪਲ - ਕਣਕ ਤੇ ਝੋਨੇ ਦੇ ਸੈਂਪਲ
ਫ਼ਿਰੋਜ਼ਪੁਰ: ਸੀਬੀਆਈ ਨੇ ਸਖ਼ਤੀ ਦਾ ਰੁਖ਼ ਅਪਣਾਉਂਦਿਆਂ ਪੰਜਾਬ ਤੇ ਹਰਿਆਣਾ ਦੇ ਕਈ ਜ਼ਿਲ੍ਹਿਆਂ 'ਚ ਐਫਸੀਆਈ ਦੇ ਗੋਦਾਮਾਂ 'ਚ ਛਾਪੇਮਾਰੀ ਕੀਤੀ ਹੈ। ਇਸ ਲੜੀ ਤਹਿਤ ਸਥਾਨਕ ਗੋਖੀ ਵਾਲਾ ਦੇ ਐਫਸੀਆਈ ਗੋਦਾਮ 'ਚ ਛਾਪੇਮਾਰੀ ਕੀਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ, ਕਣਕ ਤੇ ਝੋਨੇ ਦੇ ਸੈਂਪਲ ਲਏ ਗਏ ਹਨ। ਜ਼ਿਕਰਯੋਗ ਹੈ ਕਿ ਇਸ ਬਾਰੇ ਸੀਬੀਆਈ ਦੇ ਅਧਿਕਾਰੀ ਕੋਈ ਜਾਣਕਾਰੀ ਨਹੀਂ ਦੇ ਰਹੇ ਹਨ ਕਿ ਇਹ ਜਾਂਚ ਕਿਸ ਲਈ ਹੋ ਰਹੀ ਹੈ।