ਗੁਰਨਾਮ ਭੁੱਲਰ ਸਮੇਤ 40 ਲੋਕਾਂ 'ਤੇ ਰਾਜਪੁਰਾ 'ਚ 188 ਦਾ ਪਰਚਾ ਦਰਜ
ਪਟਿਆਲਾ: ਗੁਰਨਾਮ ਭੁੱਲਰ ਸਮੇਤ 40 ਲੋਕਾਂ ਉੱਤੇ ਰਾਜਪੁਰਾ 'ਚ ਧਾਰਾ 188 ਦਾ ਪਰਚਾ ਦਰਜ਼ ਕੀਤਾ ਗਿਆ ਹੈ। ਮਾਮਲਾ ਰਾਜਪੁਰਾ ਦੇ ਇੱਕ ਮਾਲ ਵਿੱਚ ਸ਼ੂਟਿੰਗ ਕਰਨ ਦਾ ਹੈ। ਗੁਰਨਾਮ ਭੁੱਲਰ ਸਮੇਤ ਵੀਡੀਓ ਐਡੀਟਰ ਖੁਸ਼ਪਾਲ ਸਿੰਘ ਅਤੇ ਮਾਲ ਦੇ ਡਾਇਰੈਕਰਟ ਅਸ਼ਵਿਨ ਸੂਰੀ ਸਮੇਤ 40 ਲੋਕਾਂ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ। ਜਾਂਚ ਅਧਿਕਾਰੀ ਕਰਨਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਨੂੰ ਗੁਪਤ ਸੂਚਨਾ ਦੇ ਆਧਾਰ ਉੱਤੇ ਉਨ੍ਹਾਂ ਨੇ ਇਹ ਕਾਰਵਾਈ ਕੀਤੀ ਹੈ ਅਤੇ ਉਨ੍ਹਾਂ ਨੇ ਦੱਸਿਆ ਬਿਨ੍ਹਾਂ ਮਾਸਕ, ਸਮਾਜਿਕ ਦੂਰੀ ਅਤੇ ਬਿਨ੍ਹਾਂ ਇਜ਼ਾਜਤ ਸ਼ੂਟਿੰਗ ਕਰ ਰਹੇ ਸਨ, ਇਸ ਲਈ ਉਨ੍ਹਾਂ ਵਿਰੁੱਧ ਧਾਰਾ 188 ਦੇ ਅਧੀਨ ਮਾਮਲਾ ਦਰਜ ਕੀਤਾ ਗਿਆ।