ਮਹਿਲਾ ਵੱਲੋਂ ਸਰਕਾਰੀ ਮੁਲਾਜ਼ਮ ਨਾਲ ਕੁੱਟ ਮਾਰ, ਮਾਮਲਾ ਦਰਜ - ropar
ਨਗਰ ਕੌਂਸਲ ਰੋਪੜ ਦੇ ਇੱਕ ਅਧਿਕਾਰੀ ਨਾਲ ਕਥਿਤ ਰੂਪ ਵਿੱਚ ਝਗੜਾ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪਾਉਣ ਦੀਆਂ ਵੱਖ-ਵੱਖ ਧਾਰਾਵਾਂ ਅਧੀਨ ਰੋਪੜ ਸਿਟੀ ਪੁਲਿਸ ਨੇ ਇੱਕ ਮਹਿਲਾ ਦੇ ਵਿਰੁੱਧ ਮਾਮਲਾ ਦਰਜ ਕੀਤਾ ਹੈ। ਰੋਪੜ ਪੁਲਿਸ ਦੇ ਐੱਸਐੱਚਓ ਸੁਨੀਲ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕੀ ਨਗਰ ਕੌਂਸਲ ਰੋਪੜ ਦੇ ਅਧਿਕਾਰੀ ਦੀ ਸ਼ਿਕਾਇਤ ਦੇ ਅਧਾਰ 'ਤੇ ਕੁੱਟ ਮਾਰ ਕਰਨ ਵਾਲੀ ਔਰਤ ਦੇ ਵਿਰੁੱਧ ਕਾਰਵਾਈ ਕੀਤੀ ਗਈ ਹੈ। ਮਹਿਲਾ ਦਾ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਖ਼ੂਬ ਵਾਇਰਲ ਹੋਇਆ ਹੈ।