ਕਾਂਗਰਸ ਦੀ ਸ਼ਹਿ 'ਤੇ ਅਕਾਲੀ ਵਰਕਰਾਂ 'ਤੇ ਪਰਚੇ ਕੀਤੇ ਦਰਜ: ਬੱਬੇਹਾਲੀ - ਸ਼੍ਰੋਮਣੀ ਅਕਾਲੀ ਦਲ
ਗੁਰਦਾਸਪੁਰ: ਬੀਤੇ 7 ਜੁਲਾਈ ਨੂੰ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇਲ ਦੀਆਂ ਕੀਮਤਾਂ ਨੂੰ ਲੈ ਕੇ ਗੁਰਦਾਸੁਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਸੀ, ਇਸ ਧਰਨੇ ਪ੍ਰਦਰਸ਼ਨ ਦੌਰਾਨ ਸਮਾਜਿਕ ਦੂਰੀ ਅਤੇ ਮਾਸਕ ਨਾ ਪਾਉਣ ਦੇ ਦੋਸ਼ਾਂ ਹੇਠ ਪ੍ਰਸ਼ਾਸਨ ਵੱਲੋਂ ਅਕਾਲੀ ਦਲ ਦੇ ਆਗੂਆਂ ਸਮੇਤ ਵਰਕਰਾਂ 'ਤੇ ਮਾਮਲੇ ਦਰਜ ਕੀਤੇ ਗਏ ਹਨ। ਪਰਚੇ ਦਰਜ ਹੋਣ ਤੋਂ ਬਾਅਦ ਅਕਾਲੀ ਦਲ ਦੇ ਆਗੂ ਗੁਰਬਚਨ ਬੱਬੇਹਾਲੀ ਨੇ ਕਿਹਾ ਕਿ ਇਹ ਪਰਚੇ ਕਾਂਗਰਸ ਦੇ ਸ਼ਹਿ 'ਤੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਉਨ੍ਹਾਂ ਨੇ ਧਰਨਾ ਪ੍ਰਦਰਸ਼ਨ ਦੌਰਾਨ ਮਾਸਕ ਵੀ ਲਗਾਏ ਸਨ ਅਤੇ ਸਮਾਜਿਕ ਦੂਰੀ ਵੀ ਰੱਖੀ ਸੀ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਹ ਮਾਮਲੇ ਜਲਦ ਰੱਦ ਕੀਤੇ ਜਾਣ, ਉਹ ਜ਼ਮਾਨਤਾਂ ਨਹੀਂ ਕਰਵਾਉਣਗੇ ਅਤੇ ਗ੍ਰਿਫ਼ਤਾਰੀਆਂ ਦੇਣ ਲਈ ਤਿਆਰ ਹਨ।