ਪ੍ਰਸ਼ਾਸਨਿਕ ਉਲੰਘਣਾ ਨੂੰ ਲੈਕੇ ਅਕਾਲੀ ਆਗੂ ਡਿੰਪੀ ਢਿੱਲੋਂ 'ਤੇ ਮਾਮਲਾ ਦਰਜ - coronavirus update live
🎬 Watch Now: Feature Video
ਗਿੱਦੜਬਾਹਾ: ਕੋਰੋਨਾ ਨੂੰ ਲੈਕੇ ਪ੍ਰਸ਼ਾਸਨਿਕ ਨਿਯਮਾਂ ਦੀ ਉਲੰਘਣਾ ਨੂੰ ਲੈਕੇ ਪੁਲਿਸ ਵਲੋਂ ਅਕਾਲੀ ਦਲ ਦੇ ਆਗੂ ਡਿੰਪੀ ਢਿੱਲੋਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਅਕਾਲੀ ਆਗੂ ਵਲੋਂ ਆਪਣੇ ਪਿਤਾ ਦੇ ਭੋਗ ਅਰਦਾਸ ਮੌਕੇ ਜ਼ਿਆਦਾ ਇਕੱਠ ਕੀਤਾ ਸੀ। ਜਿਸ ਨੂੰ ਲੈਕੇ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ। ਉਦਰ ਇਸ ਸਬੰਧੀ ਅਕਾਲੀ ਆਗੂ ਡਿੰਪੀ ਢਿੱਲੋਂ ਵਲੋਂ ਉਨ੍ਹਾਂ 'ਤੇ ਹੋਏ ਪਰਚੇ ਨੂੰ ਸਿਆਸਤ ਤੋਂ ਪ੍ਰੇਰਿਤ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਕਿ ਹਲਕਾ ਵਿਧਾਇਕ ਦੇ ਕਹਿਣ 'ਤੇ ਹੀ ਉਨ੍ਹਾਂ 'ਤੇ ਮਾਮਲਾ ਦਰਜ ਕੀਤਾ ਗਿਆ ਹੈ।