ਮਹਿਲਾ ਅਕਾਲੀ ਦਲ ਦੀ ਜ਼ਿਲ੍ਹਾ ਮੁਖੀ ਤੇ ਪਤੀ ਵਿਰੁੱਧ ਬਲੈਕਮੇਲ ਦਾ ਮਾਮਲਾ ਦਰਜ - amritsar
ਅੰਮ੍ਰਿਤਸਰ: ਪੁਲਿਸ ਨੇ ਮਹਿਲਾ ਅਕਾਲੀ ਦਲ ਦੀ ਜ਼ਿਲ੍ਹਾ ਮੁਖੀ ਰਾਜਵਿੰਦਰ ਕੌਰ ਅਤੇ ਪਤੀ ਰਜਿੰਦਰ ਸਿੰਘ ਬਾਠ ਵਿਰੁੱਧ ਮਾਮਲਾ ਦਰਜ ਕੀਤਾ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮਹਿਲਾ ਅਕਾਲੀ ਦਲ ਦੀ ਹੀ ਇੱਕ ਮੈਂਬਰ ਨੇ ਦੋਵਾਂ ਪਤੀ-ਪਤਨੀ ਉੱਤੇ ਦੋਸ਼ ਲਾਏ ਹਨ ਕਿ ਦੋਵੇਂ ਉਸ ਦੀ ਵੀਡੀਓ ਬਣਾ ਕੇ ਬਲੈਕਮੇਲ ਕਰਦੇ ਸਨ। ਜਿਸ ਨੂੰ ਲੈ ਕੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਛਾਣਬੀਣ ਕੀਤੀ ਜਾ ਰਹੀ ਹੈ।