ਗ਼ਲਤ ਬਲੱਡ ਗਰੁੱਪ ਚੜ੍ਹਾਉਣ ਦੇ ਮਾਮਲੇ ਵਿੱਚ ਟੈਕਨੀਸ਼ੀਅਨ ਤੇ ਡਾਕਟਰ ਖ਼ਿਲਾਫ਼ ਮਾਮਲਾ ਦਰਜ - ਸਿਵਿਲ ਹਸਪਤਾਲ ਫਗਵਾੜਾ
ਦੋ ਦਿਨ ਪਹਿਲਾਂ ਫਗਵਾੜਾ ਦੇ ਸਿਵਿਲ ਹਸਪਤਾਲ ਵਿੱਚ ਦੁਰਘਟਨਾ ਵਿੱਚ ਜ਼ਖ਼ਮੀ ਹਏ ਵਿਦਿਆਰਥੀਆਂ ਨੂੰ ਗ਼ਲਤ ਬਲੱਡ ਗਰੁੱਪ ਦਾ ਖੂਨ ਚੜ੍ਹਾ ਦਿੱਤਾ ਸੀ। ਇਸ 'ਤੇ ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਆਦੇਸ਼ਾਂ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਟੈਕਨੀਸ਼ੀਅਨ ਤੇ ਡਾਕਟਰ 'ਤੇ ਮਾਮਲਾ ਦਰਜ ਕਰਕੇ ਗ੍ਰਿਫ਼ਤਾਰੀ ਦੇ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਕਪੂਰਥਲਾ ਦੀ ਸਿਵਲ ਸਰਜਨ ਤੇ ਚੰਡੀਗੜ੍ਹ ਤੋਂ ਜੁਆਇੰਟ ਡਾਇਰੈਕਟਰ ਸਿਖਿਆ ਵਿਭਾਗ ਤੇ ਜੁਆਇੰਟ ਡਾਇਰੈਕਟਰ ਏਡਜ਼ ਕੰਟਰੋਲ ਬੋਰਡ ਸਹਿਤ ਨੋਡਲ ਅਫ਼ਸਰ ਕਪੂਰਥਲਾ ਅਤੇ ਕਈ ਹੋਰ ਅਧਿਕਾਰੀਆਂ ਨੇ ਫਗਵਾੜਾ ਬਲੱਡ ਬੈਂਕ ਦਾ ਦੌਰਾ ਕਰਕੇ ਉੱਥੇ ਦੇ ਹਾਲਾਤਾਂ ਦਾ ਜਾਇਜ਼ਾ ਲਿਆ। ਇਸ ਸਬੰਧੀ ਸੀਐਮਓ ਨੇ ਦੱਸਿਆ ਕਿ ਵਰਲਡ ਬੈਂਕ ਦੇ ਸਾਰੇ ਹਾਲਾਤ ਦੇਖਣ ਤੋਂ ਬਾਅਦ ਸਾਰੀ ਰਿਪੋਰਟ ਪੰਜਾਬ ਸਿਹਤ ਵਿਭਾਗ ਨੂੰ ਭੇਜੀ ਜਾ ਰਹੀ ਹੈ। ਰਿਪੋਰਟ ਉਨ੍ਹਾਂ ਨੂੰ ਮਿਲਣ ਤੋਂ ਬਾਅਦ ਪੰਜਾਬ ਸਿਹਤ ਵਿਭਾਗ ਦੀ ਟੀਮ ਫਗਵਾੜਾ ਬਲੱਡ ਬੈਂਕ ਦਾ ਨਿਰੀਖਣ ਕਰੇਗੀ ਉਸ ਤੋਂ ਬਾਅਦ ਬਲੱਡ ਬੈਂਕ ਲੋਕਾਂ ਦੀ ਸੇਵਾ ਦੇ ਲਈ ਸ਼ੁਰੂ ਕਰ ਦਿੱਤਾ ਜਾਵੇਗਾ।