ਮੁੜ ਤੋਂ ਮੁਸੀਬਤ 'ਚ ਪੈ ਸਕਦੇ ਹਨ ਸਿੱਧੂ ਮੂਸੇਵਾਲਾ - ਸਿੱਧੂ ਮੂਸੇਵਾਲਾ ਖ਼ਬਰ
ਪੰਜਾਬੀ ਗਾਇਕਾਂ ਵੱਲੋਂ ਗ਼ਲਤ ਭਾਸ਼ਾ ਤੇ ਸ਼ਬਦਾਵਲੀ ਵਰਤਣ ਨੂੰ ਲੈ ਕੇ ਪਹਿਲਾਂ ਹੀ ਕਈ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਦੇ ਚਲਦਿਆਂ ਪਹਿਲਾਂ ਤੋਂ ਵਿਵਾਦਾਂ 'ਚ ਘਿਰੇ ਸਿੱਧੂ ਮੂਸੇਵਾਲਾ ਮੁੜ ਮੁਸੀਬਤ 'ਚ ਫਸ ਗਏ ਹਨ। ਉਨ੍ਹਾਂ ਵਿਰੁੱਧ ਸੰਗਰੂਰ ਦੇ ਇੱਕ ਵਿਅਕਤੀ ਨੇ ਉਨ੍ਹਾਂ ਵਿਰੁੱਧ ਸ਼ਿਕਾਇਤ ਦਰਜ ਕੀਤੀ ਹੈ। ਸ਼ਿਕਾਇਤ 'ਚ ਸੰਗਰੂਰ ਦੇ ਦਿੜ੍ਹਬਾ ਵਿਖੇ ਪ੍ਰੋਗਰਾਮ ਦੇ ਦੌਰਾਨ ਉਨ੍ਹਾਂ ਵੱਲੋਂ ਗੁੱਸੇ ਭਰੀ ਤੇ ਗ਼ਲਤ ਸ਼ਬਦਾਵਲੀ ਵਰਤੇ ਜਾਣ ਦੇ ਦੋਸ਼ ਲੱਗੇ ਹਨ। ਇਸ ਬਾਰੇ ਸ਼ਿਕਾਇਤ ਕਰਤਾ ਨੇ ਸਖ਼ਤ ਕਾਰਵਾਈ ਦੀ ਮੰਗ ਕਰਦੇ ਹੋਏ ਕਿਹਾ ਕਿ ਅਜਿਹੇ ਗਾਇਕਾਂ ਕਾਰਨ ਪੰਜਾਬ ਦਾ ਮਾਹੌਲ ਖ਼ਰਾਬ ਹੋ ਰਿਹਾ ਹੈ।