ਸੋਢਲ ਮੇਲੇ ਦੋਰਾਨ ਟੁੱਟਿਆ ਝੂਲਾ, ਤਿੰਨ ਬੱਚੇ ਜ਼ਖ਼ਮੀ - ਸੋਢਲ ਮੇਲੇ ਦੋਰਾਨ ਟੁੱਟਿਆ ਝੂਲਾ
ਜਲੰਧਰ ਦਾ ਸੋਢਲ ਮੇਲਾ ਬੜੀ ਹੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਬੁੱਧਵਾਰ ਨੂੰ ਇਸੇ ਦੌਰਾਨ ਮੇਲੇ ਵਿੱਚ ਲੱਗੇ ਝੂਲਿਆਂ ਵਿੱਚੋਂ ਇੱਕ ਝੂਲਾ ਟੁੱਟ ਜਾਣ ਨਾਲ ਤਿੰਨ ਬੱਚੇ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਮਾਮੂਲੀ ਚੋਟਾਂ ਲੱਗੀਆਂ। ਇਸ ਧਟਨਾ ਵਿੱਚ ਕੋਈ ਵੀ ਜਾਨੀ ਨੁਕਸਾਲ ਤੋਂ ਬਚਾਏ ਰਿਹਾ ਪਰ ਇਸ ਵਿੱਚ ਅਣਗਹਿਲੀ ਪ੍ਰਸ਼ਾਸਨ ਦੀ ਮੰਨੀ ਜਾ ਰਹੀ ਹੈ। ਪ੍ਰਸ਼ਾਸਨ ਨੂੰ ਝੂਲਿਆਂ ਦਾ ਜਾਇਜ਼ਾ ਉੱਥੇ ਲੱਗਣ ਤੋਂ ਪਹਿਲਾਂ ਲੈਣਾ ਚਾਹੀਦਾ ਸੀ ਤਾਂ ਜੋ ਇਹ ਬੱਚਿਆਂ ਲਈ ਸੁਰੱਖਿਅਤ ਹੈ ਜਾਂ ਨਹੀਂ। ਪਰ ਅਜਿਹੀ ਕੋਈ ਵੀ ਸਾਵਧਾਨੀ ਨਹੀਂ ਵਰਤੀ ਗਈ ਜਿਸ ਨਾਲ ਸਭ ਦੀ ਸੁਰੱਖਿਆ ਨੂੰ ਲਾਜਮੀ ਬਣਾਇਆ ਜਾਵੇ।