ਫਾਸਟ ਟੈਗ ਦਾ ਕਾਰਾ! ਘਰ ਖੜ੍ਹੀ ਗੱਡੀ ਦਾ ਕੱਟਿਆ ਟੋਲ ਟੈਕਸ - ਫਾਸਟ ਟੈਗ
ਉੰਝ ਤਾਂ ਕੇਂਦਰ ਸਰਕਾਰ ਨੇ ਲੋਕਾਂ ਨੂੰ ਸੁਖਾਲਾ ਕਰਨ ਲਈ 15 ਦਸੰਬਰ ਤੋਂ ਫਾਸਟੈਗ ਸੁਵਿਧਾ ਲਾਗੂ ਕੀਤੀ ਤਾਂ ਜੋ ਲੋਕਾਂ ਨੂੰ ਲੰਬੀਆਂ ਲਾਈਨਾਂ 'ਚ ਨਾ ਲੱਗਣਾ ਪਵੇ ਪਰ ਜਿਸ ਤਰ੍ਹਾਂ ਫਾਸਟੈਗ ਕੰਮ ਕਰ ਰਿਹੈ ਉਸ ਨੂੰ ਵੇਖ ਕੇ ਲੋਕ ਇਹੀ ਕਹਿ ਰਹੇ ਨੇ ਕਿ ਇਹਦੇ ਨਾਲੋਂ ਲਾਈਨਾਂ 'ਚ ਲੱਗਣਾ ਹੀ ਚੰਗਾ ਸੀ। ਫਿਰੋਜ਼ਪੁਰ 'ਚ ਇੱਕ ਨੌਜਵਾਨ ਦੀ ਗੱਡੀ ਦਾ ਘਰ ਖੜ੍ਹੀ ਦਾ ਟੋਲ ਟੈਕਸ ਕੱਟਿਆ ਗਿਆ।