ਘਰ 'ਚ ਖੜ੍ਹੀ ਗੱਡੀ ਨੂੰ ਅਚਾਨਕ ਲੱਗੀ ਅੱਗ, ਜਾਨੀ ਨੁਕਸਾਨ ਤੋਂ ਰਿਹਾ ਬਚਾਅ - ਗ੍ਰੀਨ ਐਵੇਨਿਊ, ਬਟਾਲਾ
ਗੁਰਦਾਸਪੁਰ:ਬਟਾਲਾ ਦੇ ਪੌਸ਼ ਇਲਾਕੇ ਗ੍ਰੀਨ ਐਵੇਨਿਊ 'ਚ ਦੁਪਹਿਰ ਸਮੇਂ ਇੱਕ ਘਰ 'ਚ ਖੜ੍ਹੀ ਗੱਡੀ ਨੂੰ ਅਚਾਨਕ ਅੱਗ ਲੱਗ ਗਈ। ਅੱਗਜ਼ਨੀ ਦੀ ਇਸ ਘਟਨਾ 'ਚ ਗੱਡੀ ਸੜ ਕੇ ਸਵਾਹ ਹੋ ਗਈ। ਪਰਿਵਾਰਕ ਮੈਂਬਰਾਂ ਵੱਲੋਂ ਇਸ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਗਈ ਫਾਇਰ ਬਿਗ੍ਰੇਡ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਅੱਗ ਨੂੰ ਕਾਬੂ ਕੀਤਾ। ਫਾਇਰ ਬ੍ਰਿਗੇਡ ਅਫਸਰ ਨੀਰਜ ਸ਼ਰਮਾ ਨੇ ਦੱਸਿਆ ਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਜਦੋਂਕਿ ਪਰਿਵਾਰ ਵੱਲੋਂ ਅੱਗ ਲੱਗਣ ਦਾ ਮੁਖ ਕਾਰਨ ਸ਼ਾਰਟ ਸਰਕਟ ਦੱਸਿਆ ਜਾ ਰਿਹਾ ਹੈ। ਫਿਲਹਾਲ ਇਸ ਘਟਨਾ 'ਚ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ।