ਤੇਜ਼ ਰਫ਼ਤਾਰ ਕਾਰ ਦਾ ਕਹਿਰ, ਦੇਖੋ ਭਿਆਨਕ ਵੀਡੀਓ - Car driver injured in road accident
ਲੁਧਿਆਣਾ: ਗੋਬਿੰਦ ਨਗਰ ਇਲਾਕੇ (Gobind Nagar area) ਅੰਦਰ ਇੱਕ ਕਾਰ ਹਾਦਸੇ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ (Pictures of the accident went viral on social media) ਹੋ ਰਹੀਆਂ ਹਨ। ਜਿਸ ਵਿੱਚ ਕਾਰ ਇੱਕ ਮਕਾਨ ਦੇ ਨਾਲ ਜਾ ਟਕਰਾਉਂਦੀ ਹੈ। ਇਸ ਹਾਦਸੇ (accident) ਦਾ ਕਾਰਨ ਕਾਰ ਦੀ ਤੇਜ਼ ਰਫ਼ਤਾਰ (High speed) ਸੀ। ਹਾਲਾਂਕਿ ਇਸ ਹਾਦਸੇ ਵਿੱਚ ਕਿਸੇ ਵੀ ਪ੍ਰਕਾਰ ਦੇ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਹਾਲਾਂਕਿ ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵੱਲੋਂ ਬਾਅਦ ਵਿੱਚ ਸਮਝੌਤਾ ਕਰ ਲਿਆ ਗਿਆ, ਪਰ ਹਾਦਸੇ (accident) ‘ਚ ਜ਼ਖ਼ਮੀ ਹੋਏ ਕਾਰ ਚਾਲਕ ਸ਼ਹਿਰ ਦੇ ਸਿਵਲ ਹਸਪਤਾਲ (Civil Hospital) ਵਿੱਚ ਜ਼ੇਰੇ ਇਲਾਜ ਹਨ।