ਰਾਸ਼ਨ ਵੰਡ ਕੇ ਆਏ ਕਾਰ ਸਵਾਰ ਕੋਲੋ ਨਹੀਂ ਮਿਲਿਆ ਕਰਫਿਊ ਪਾਸ, ਕਾਰ ਜ਼ਬਤ - ਕਰਫਿਊ ਪਾਸ
ਅੰਮ੍ਰਿਤਸਰ: ਸ਼ਹਿਰ ਦੇ ਸਰਕਟ ਹਾਊਸ ਨੇੜੇ ਨਾਕਾਬੰਦੀ ਦੌਰਾਨ ਪੁਲਿਸ ਨੇ ਇੱਕ ਕਾਰ ਨੂੰ ਰੋਕਿਆ, ਜਿਸ ਦੇ ਸ਼ੀਸ਼ੇ 'ਤੇ ਕਾਲੀ ਫਿਲਮ ਲੱਗੀ ਹੋਈ ਸੀ। ਡਰਾਈਵਰ ਨੇ ਦੱਸਿਆ ਕਿ ਉਹ ਰਾਸ਼ਨ ਵੰਡ ਰਿਹਾ ਹੈ, ਪਰ ਜਾਂਚ ਪੜਤਾਲ ਕਰਨ ਸਮੇਂ ਨਾ ਹੀ ਉਸ ਕੋਲ ਕਰਫਿਊ ਪਾਸ ਮਿਲਿਆ ਤੇ ਨਾ ਹੀ ਦਸਤਾਵੇਜ਼। ਜਿਸ ਤੋਂ ਬਾਅਦ ਪੁਲਿਸ ਨੇ ਕਾਰ ਨੂੰ ਜ਼ਬਤ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।