ਕੈਪਟਨ ਦੇ ਸਲਾਹਕਾਰ ਸੰਦੀਪ ਸੰਧੂ ਨੇ ਕੈਪਟਨ ਲਈ ਦਿੱਤਾ ਵੱਡਾ ਬਿਆਨ - ਚਰਨਜੀਤ ਚੰਨੀ
ਲੁਧਿਆਣਾ: ਇਕ ਪਾਸੇ ਜਿੱਥੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਵੱਲੋਂ ਲੁਧਿਆਣਾ ਵਿੱਚ ਪ੍ਰੈੱਸ ਕਾਨਫਰੰਸ ਕੀਤੀ ਗਈ ਅਤੇ ਇਨਵੈਸਟ ਪੰਜਾਬ ਸਮਿੰਟ ਦੇ ਵਿੱਚ ਨਿਵੇਸ਼ ਕਰਵਾਇਆ ਗਿਆ। ਉਥੇ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੰਡੀਗੜ੍ਹ ਦੇ ਵਿੱਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਪਣੀ ਹੀ ਸਰਕਾਰ ਦੇ ਕੁੱਝ ਮੰਤਰੀਆਂ ਅਤੇ ਆਗੂਆਂ ਤੇ ਸਵਾਲ ਖੜ੍ਹੇ ਕੀਤੇ ਹਨ। ਜਿਸ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਹੀ ਸਲਾਹਕਾਰ ਰਹੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਜੋ ਟੀਮ ਪਹਿਲੇ ਦਿਨ ਤੋਂ ਕੈਪਟਨ ਸਾਬ੍ਹ ਲੈ ਕੇ ਚੱਲ ਰਹੇ ਸਨ ਅੰਤ ਤੱਕ ਉਨ੍ਹਾਂ ਦਾ ਯੋਗਦਾਨ ਉਹੀ ਰਿਹਾ ਹੈ।