ਪ੍ਰਸ਼ਾਤ ਕਿਸ਼ੋਰ ਦੀ ਨਿਯੁਕਤੀ ਬਾਰੇ ਖੁੱਲ੍ਹ ਕੇ ਬੋਲੇ ਕੈਪਟਨ - ਖੁੱਲ੍ਹ ਕੇ ਬੋਲੇ ਕੈਪਟਨ
ਚੰਡੀਗੜ੍ਹ: ਪ੍ਰਸ਼ਾਤ ਕਿਸ਼ੋਰ ਦੀ ਨਿਯੁਕਤੀ ’ਤੇ ਬੋਲਦੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਚੋਣਾਂ ਜਿੱਤਣ ਲਈ ਮਜ਼ਬੂਤ ਰਣਨੀਤੀ ਦੀ ਲੋੜ ਹੁੰਦੀ ਹੈ, ਅਸੀਂ ਪ੍ਰਸ਼ਾਤ ਕਿਸ਼ੋਰ ਦੇ ਕੰਮ ਤੋਂ ਬਹੁਤ ਖੁਸ਼ ਹਾਂ ਇਸ ਲਈ ਉਹਨਾਂ ਦੀ ਚੋਣ ਹੋਈ ਹੈ। ਚੋਣ ਮੈਨੀਫੈਸਟੋ ਦੇ ਵਾਦਿਆਂ ’ਤੇ ਮੁੱਖ ਮੰਤਰੀ ਕੈਪਨਟ ਅਮਰਿੰਦਰ ਸਿੰਘ ਨੇ ਦਾਅਵਾ ਕੀਤਾ ਹੈ ਕਿ ਅਸੀਂ ਚੋਣ ਮੈਨੀਫੈਸਟੋ ’ਚ ਕੀਤੇ 85 ਫੀਸਦ ਵਾਅਦੇ ਪੂਰੇ ਕੀਤਾ ਹਨ। ਉਹਨਾਂ ਨੇ ਕਿਹਾ ਕਿ ਅਸੀਂ ਸਾਲ ਦੇ ਅੰਦਰ ਬਾਕੀ ਵਾਅਦੇ ਵੀ ਪੂਰਾ ਕਰਾਂਗੇ। ਉਹਨਾਂ ਨੇ ਕਿਹਾ ਕਿ ਅਸੀਂ 100 ਫੀਸਦ ਵਾਅਦੇ ਪੂਰੇ ਕਰਾਂਗੇ ਤੇ ਫਿਰ ਹੀ ਪੰਜਾਬ ਦੀ ਜਨਤਾ ਕੋਲੋ ਵੋਟ ਮੰਗਣ ਜਾਵਾਂਗਾ।