ਕੈਪਟਨ 4 ਹਫ਼ਤੇ ਛੱਡੋ 4 ਸਾਲਾਂ 'ਚ ਵੀ ਨਸ਼ਾ ਖ਼ਤਮ ਕਰਨ ਤੋਂ ਅਸਮਰੱਥ: ਬੀਬੀ ਭੰਗੂ - ਕੈਪਟਨ ਨਸ਼ੇ ਦਾ ਖ਼ਾਤਮੇ ਦਾ ਵਾਅਦਾ
ਲਹਿਰਾਗਾਗਾ: ਸੁਖਬੀਰ ਬਾਦਲ ਦੇ ਸੱਦੇ ਹੇਠ ਕਾਂਗਰਸ ਸਰਕਾਰ ਵਿਰੁੱਧ ਚਲਾਈ ਮੁਹਿੰਮ ਦੇ ਅਧੀਨ ਲਹਿਰਾਗਾਗਾ ਵਿਖੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਪਰਮਜੀਤ ਕੌਰ ਭੰਗੂ ਦੀ ਅਗਵਾਈ ਵਿੱਚ ਬਾਈਪਾਸ ਉੱਤੇ ਧਰਨਾ ਲਾਇਆ ਗਿਆ ਅਤੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਨੇ ਮੁੱਖ ਮੰਤਰੀ ਉੱਤੇ ਦੋਸ਼ ਲਾਉਂਦਿਆਂ ਕਿਹਾ ਕਿ ਕੈਪਟਨ ਨੇ 4 ਹਫ਼ਤਿਆਂ ਵਿੱਚ ਨਸ਼ੇ ਨੂੰ ਖ਼ਤਮ ਕਰਨ ਦਾ ਵਾਅਦਾ ਕੀਤਾ ਸੀ, ਪਰ 4 ਸਾਲ ਹੋ ਗਏ, ਹਾਲਾਤ ਪਹਿਲਾਂ ਨਾਲੋਂ ਵੀ ਬੱਦਤਰ ਹਨ।