ਵਾਤਾਵਰਣ ਸੰਭਾਲ ਲਈ ਸਮਾਜਸੇਵੀ ਨੂੰ ਕੈਪਟਨ ਨੇ ਕੀਤਾ ਸਨਮਾਨਿਤ - ਵਿਸ਼ਵ ਵਾਤਾਵਰਨ ਦਿਵਸ
ਪੰਜਾਬ ਸਰਕਾਰ ਵੱਲੋਂ 45ਵੇਂ ਕੌਮਾਂਤਰੀ ਵਾਤਾਵਰਣ ਦਿਹਾੜੇ ਮੌਕੇ ਰੋਪੜ ਵਿਖੇ ਰਾਜਪੱਧਰੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਖ਼ਾਸ ਯੋਗਦਾਨ ਪਾਉਣ ਵਾਲੇ ਵਿਅਕਤੀਆਂ ਦਾ ਸਨਮਾਨ ਕੀਤਾ ਗਿਆ। ਇਸ ਸਮਾਗਮ 'ਚ ਸਮਾਜ ਸੇਵੀ ਪ੍ਰਕਾਸ਼ ਸਿੰਘ ਭੱਟੀ ਨੂੰ 1 ਕਰੋੜ 27 ਲੱਖ ਬੂਟੇ ਲਾਉਣ ਲਈ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਗਿਆ।