ਕਾਂਗਰਸ ਨੇ ਪੰਜਾਬ ਦੇ ਲੋਕਾਂ ਨਾਲ ਕੀਤੇ 90 ਫ਼ੀਸਦੀ ਵਾਅਦੇ ਪੂਰੇ ਕੀਤੇ: ਕਾਕਾ ਰਣਦੀਪ ਸਿੰਘ - ਕਾਕਾ ਰਣਦੀਪ ਸਿੰਘ
ਫਤਿਹਗੜ੍ਹ ਸਾਹਿਬ: ਕਾਂਗਰਸ ਸਰਕਾਰ ਨੇ ਵਿਧਾਨ ਸਭਾ ਚੋਣਾਂ 2017 ਦੌਰਾਨ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਹ ਇਸ ਬਜਟ ਦੇ ਵਿੱਚ 90 ਪ੍ਰਤੀਸ਼ਤ ਪੂਰੇ ਕੀਤੇ ਗਏ, ਇਹ ਕਹਿਣਾ ਵਿਧਾਇਕ ਕਾਕਾ ਰਣਦੀਪ ਸਿੰਘ ਦਾ। ਅਮਲੋਹ ਦੇ ਵਿਚ ਨਵਾਂ ਤਹਿਸੀਲ ਕੰਪਲੈਕਸ ਨਵੇਂ ਬੱਸ ਸਟੈਂਡ ਦੇ ਨਜ਼ਦੀਕ ਬਣਨ ਜਾ ਰਿਹਾ ਹੈ, ਜਿਸ ਦਾ ਜਾਇਜਾ ਲੈਣ ਦੇ ਲਈ ਵਿਧਾਇਕ ਕਾਕਾ ਰਣਦੀਪ ਸਿੰਘ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਗੱਲਬਾਤ ਕਰਦੇ ਹੋਏ ਵਿਧਾਇਕ ਰਣਦੀਪ ਨੇ ਕਿਹਾ ਕਿ ਪਿੰਡ ਭਗਵਾਨਪੁਰਾ ਵਿੱਚ ਆਈਟੀਆਈ ਜਲਦ ਬਣਨ ਜਾ ਰਹੀ ਹੈ। ਉਥੇ ਹੀ ਪੰਜਾਬ ਸਰਕਾਰ ਵਲੋਂ ਪੇਸ਼ ਕੀਤੇ ਬਜਟ ’ਤੇ ਪ੍ਰਤੀਕਰਮ ਦਿੰਦਿਆ ਉਨ੍ਹਾਂ ਕਿਹਾ ਕਿ 90 ਪ੍ਰਤੀਸ਼ਤ ਲੋਕਾਂ ਨਾਲ ਕੀਤੇ ਗਏ ਵਾਅਦੇ ਪੂਰੇ ਹੋਏ ਹਨ।