ਕੈਪਟਨ ਸਰਕਾਰ ਦੇ ਵਿਕਾਸ ਦੀ ਖੁੱਲ੍ਹੀ ਪੋਲ, ਟੁੱਟੀਆਂ ਸੜਕਾਂ ’ਤੇ ਲੱਗ ਰਹੀਆਂ ਚਿੱਟੀਆਂ ਪੱਟੀਆਂ - ਪੰਜਾਬ ਦਾ ਵਿਕਾਸ
ਅੰਮ੍ਰਿਤਸਰ: ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਪੰਜਾਬ ਦਾ ਵਿਕਾਸ ਕਰਵਾਉਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ, ਪਰ ਅਸਲ ’ਚ ਜ਼ਮੀਨੀ ਪੱਧਰ ਤੇ ਲੋਕ ਕੈਪਟਨ ਸਰਕਾਰ ਤੋਂ ਬਹੁਤ ਖਫਾ ਹਨ। ਅਜਨਾਲਾ ਤੋਂ ਅੰਤਰਰਾਸ਼ਟਰੀ ਹਵਾਈ ਅੱਡਾ ਰਾਜਾਸਾਂਸੀ ਨੂੰ ਜਾਣ ਵਾਲੀ ਸੜਕ ਅਤੇ ਰਾਜਾਸਾਂਸੀ ਤੋਂ ਕਰਤਾਰਪੁਰ ਕੌਰੀਡੋਰ ਨੂੰ ਜਾਣ ਵਾਲੀ ਸੜਕ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੈ। ਸੜਕਾਂ ’ਤੇ ਥਾਂ ਥਾਂ ’ਤੇ ਟੋਏ ਪਏ ਹੋਏ ਹਨ ਜੋ ਵੱਡੇ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਹੇ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕ ਦੇ ਆਲੇ ਦੁਆਲੇ ਪੱਟੀਆਂ ਤਾਂ ਲਗਾਈਆਂ ਜਾ ਰਹੀਆਂ ਹਨ ਪਰ ਸੜਕਾਂ ਵਿਚ ਤਾਂ ਟੋਏ ਪਏ ਹੋਏ ਹਨ।