ਕੈਪਟਨ ਨੂੰ ਪੰਜਾਬ ਦੇ ਲੋਕਾਂ ਦੀ ਕੋਈ ਪ੍ਰਵਾਹ ਨਹੀਂ: ਭਗਵੰਤ ਮਾਨ - captain vs bhagwant mann
ਬਠਿੰਡਾ: ਪੰਜਾਬ ਵਿੱਚ ਵੱਧ ਰਹੇ ਕੋਰੋਨਾ ਦੇ ਮਾਮਲਿਆਂ ਨੂੰ ਲੈ ਕੇ ਆਮ ਆਦਮੀ ਪਾਰਟੀ ਪੰਜਾਬ ਵੱਲੋਂ ਪ੍ਰੈੱਸ ਕਾਨਫ਼ਰੰਸ ਕਰ ਕੇ ਕੈਪਟਨ ਸਰਕਾਰ ਉੱਤੇ ਨਾ ਪੁਖ਼ਤਾ ਪ੍ਰਬੰਧਾਂ ਦੇ ਦੋਸ਼ ਲਾਏ। ਪੰਜਾਬ ਪਾਰਟੀ ਪ੍ਰਧਾਨ ਭਗਵੰਤ ਨੇ ਕਿਹਾ ਕਿ ਕਾਂਗਰਸੀ ਆਪ ਤਾਂ ਕੁੱਝ ਨਹੀਂ ਕਰ ਰਹੀ ਅਤੇ ਸਾਨੂੰ ਆਕਸੀਵੇਟਰ ਵੰਡਣ ਦੇ ਕਾਰਨ ਦੇਸ਼ਧ੍ਰੋਹੀ ਕਹਿ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਪੰਜਾਬ ਦੇ ਲੋਕਾਂ ਦੀ ਪ੍ਰਵਾਹ ਨਹੀਂ ਹੈ। ਕੈਪਟਨ ਸਾਹਿਬ ਕੁੰਭਕਰਨੀ ਦੀ ਨੀਂਦ ਸੁੱਤੇ ਪਏ ਹਨ,ਅਤੇ ਹੋਰ ਕਿੰਨੇ ਦਿਨ ਹੁੰਦੇ ਰਹਿਣਗੇ ਇਸ ਸਵਾਲ ਦਾ ਜਵਾਬ ਵੀ ਪੰਜਾਬ ਦੀ ਆਵਾਮ ਪੁੱਛ ਰਹੀ ਹੈ।