ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ਬਦ ਗੀਤ ਦਾ ਉਦਘਾਟਨ - ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਚੱਲਦੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਅੱਜ ਸ਼ਬਦ ਤੇ ਗੀਤ ਰਿਲੀਜ਼ ਕੀਤਾ ਗਿਆ, ਜਿਸ ਨੂੰ ਕਿ ਡਾ ਰਾਜਕੁਮਾਰ ਵੇਰਕਾ ਵੱਲੋਂ ਲਿਖਿਆ ਗਿਆ ਹੈ। ਇਸ ਗੀਤ ਨੂੰ ਦੇਸ਼ ਦੇ ਪ੍ਰਸਿੱਧ ਵੱਖ-ਵੱਖ ਕਲਾਕਾਰਾਂ ਨੇ ਗਾਇਆ ਹੈ। ਅੱਜ ਮੁੱਖ ਮੰਤਰੀ ਦੀ ਰਿਹਾਇਸ਼ 'ਤੇ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਅਤੇ ਮੁੱਖ ਮੰਤਰੀ ਨੇ ਖੁਦ ਵੀਡੀਓ ਵੇਖ ਕੇ ਪੂਰੀ ਟੀਮ ਅਤੇ ਕਲਾਕਾਰਾਂ ਦੀ ਸ਼ਲਾਘਾ ਕੀਤੀ। ਹਰਸ਼ਦੀਪ ਕੌਰ ਇਸ ਗੀਤ ਦਾ ਮਿਊਜ਼ਿਕ ਨਿਰਦੇਸ਼ਕ ਹਨ। ਡਾ ਰਾਜਕੁਮਾਰ ਵੇਰਕਾ ਨੇ ਦੱਸਿਆ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਂਝੀ ਵਾਰਤਾ ਦਾ ਸੰਦੇਸ਼ ਦਿੰਦੇ ਸੀ ਅਤੇ ਇਸ ਗੀਤ ਨੂੰ ਵੀ ਸਾਂਝੀ ਵਾਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਰਿਲੀਜ਼ ਕੀਤਾ ਗਿਆ ਹੈ ਕਰਤਾਰਪੁਰ ਕੋਰੀਡੋਰ ਜੋ ਕਿ ਲਾਂਘਾ ਖੁੱਲ੍ਹਣ ਜਾ ਰਿਹਾ ਹੈ ਉਸ ਲਾਂਘੇ ਦੇ ਸੰਦਰਭ ਵਿੱਚ ਹੀ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ।