ਧਾਰਮਿਕ ਸਮਾਗਮਾਂ ’ਚ ਅੜਿੱਕਾ ਪਾ ਰਹੀ ਹੈ ਕੈਪਟਨ ਸਰਕਾਰ: ਬੀਬੀ ਜਗੀਰ ਕੌਰ - ਕੈਪਟਨ ਸਰਕਾਰ
ਅੰਮ੍ਰਿਤਸਰ: ਬੀਤੇ ਦਿਨੀਂ ਸਰਕਾਰ ਨੇ ਇੱਕ ਬਿਆਨ ਜਾਰੀ ਕੀਤਾ ਸੀ, ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ ਅੰਮ੍ਰਿਤਸਰ ਵਿੱਚ ਹੋਣ ਵਾਲੇ ਸਮਾਗਮ ਜਾਂ ਕਿਸੇ ਵੀ ਪ੍ਰੋਗਰਾਮ ’ਤੇ ਜਾਣ ਤੋਂ ਪਹਿਲਾਂ ਲੋਕਾਂ ਨੂੰ 72 ਘੰਟੇ ਪਹਿਲਾਂ ਦੀ ਕੋਰੋਨਾ ਰਿਪੋਰਟ ਦਿਖਾਉਣੀ ਪਵੇਗੀ, ਜਿਸ 'ਤੇ ਐੱਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਬੋਲਦਿਆਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਨਾਕਾਮੀ ਹੈ ਜੋ ਪੰਜਾਬ ਵਿੱਚ ਸਮਾਗਮ ਨਹੀਂ ਕਰਵਾਉਣ ਦੇਣਾ ਚਾਹੁੰਦੀ। ਉਨ੍ਹਾਂ ਨੇ ਕਿਹਾ ਕਿ ਜੇਕਰ ਪੰਜਾਬ ਸਰਕਾਰ ਚਾਹੁੰਦੀ ਹੈ ਕਿ ਅਸੀਂ ਸਮਾਗਮ ਨਾ ਕਰੀਏ ਤਾਂ ਉਸ ਦਾ ਐਲਾਨ ਕਰਨ ਕਿਉਂਕਿ ਹਰ ਇੱਕ ਵਿਅਕਤੀ ਦਾ ਸਮਾਗਮ ਵਿੱਚ ਕੋਰੋਨਾ ਟੈਸਟ ਕਰਾ ਕੇ ਆਉਣਾ ਮੁਸ਼ਕਿਲ ਹੈ।