ਹਾਥਰਸ ਘਟਨਾ ਦੇ ਸ਼ਿਕਾਰ ਪੀੜਤਾ ਦੀ ਆਤਮਿਕ ਸ਼ਾਂਤੀ ਲਈ ਕੱਢਿਆ ਕੈਂਡਲ ਮਾਰਚ - Candlelight march
ਬਠਿੰਡਾ: ਹਾਥਰਸ ਵਿੱਚ ਜਬਰ ਜਨਾਹ ਦੀ ਸ਼ਿਕਾਰ ਹੋਈ ਦਲਿਤ ਵਰਗ ਦੀ ਕੁੜੀ ਦੀ ਆਤਮਿਕ ਸ਼ਾਤੀ ਲਈ ਬਠਿੰਡਾ ਵਾਲਮੀਕਿ ਸਮਾਜ ਦੇ ਨੌਜਵਾਨਾਂ ਨੇ ਕੈਂਡਲ ਮਾਰਚ ਕੱਢਿਆ। ਵਾਲਮੀਕਿ ਸਭਾ ਦੇ ਆਗੂ ਰਜਿੰਦਰ ਬਿੱਲਾ ਨੇ ਕਿਹਾ ਕਿ ਜੋ ਹਾਥਰਸ ਵਿੱਚ ਇੱਕ ਕੁੜੀ ਨਾਲ ਦਰਿੰਦਗੀ ਹੋਈ ਹੈ ਉਹ ਬਹੁਤ ਮੰਦਭਾਗੀ ਤੇ ਸ਼ਰਮਨਾਕ ਹੈ। ਉਨ੍ਹਾਂ ਨੇ ਸਰਕਾਰ ਨੂੰ ਮੰਗ ਕੀਤੀ ਕਿ ਜਬਰ ਜਨਾਹ ਦੀ ਸ਼ਿਕਾਰ ਹੋਈ ਪੀੜਤਾ ਨੂੰ ਇਨਸਾਫ ਦਿੱਤਾ ਜਾਵੇ ਜਿਹੜੇ ਦੋਸ਼ੀ ਹਨ ਉਨ੍ਹਾਂ ਸਖਤ ਤੋਂ ਸਖਤ ਸਜਾ ਦਿੱਤੀ ਜਾਵੇ।