ਜਲੰਧਰ ’ਚ ਵਪਾਰ ਸੈਨਾ ਨੇ ਕੀਤਾ ਕੈਂਡਲ ਮਾਰਚ - ਵਪਾਰੀਆਂ ਨੇ ਕੈਂਡਲ ਮਾਰਚ ਕੱਢਿਆ
ਜਲੰਧਰ: ਕਿਸਾਨਾਂ ਦੇ ਸਮਰਥਨ ’ਚ ਹਰ ਵਰਗ ਦੇ ਲੋਕ ਅੱਗੇ ਆ ਰਹੇ ਹਨ। ਇਸ ਦੇ ਚੱਲਦਿਆਂ ਸ਼ਹਿਰ ’ਚ ਕਿਸਾਨਾਂ ਦੇ ਸਮਰਥਨ ਵਿੱਚ ਵਪਾਰ ਸੈਨਾ ਤੇ ਹੋਰ ਵਪਾਰੀਆਂ ਨੇ ਕੈਂਡਲ ਮਾਰਚ ਕੱਢਿਆ। ਇਹ ਕੈਂਡਲ ਮਾਰਚ ਜਲੰਧਰ ਦੇ ਗੁਰਦੁਆਰਾ ਸਿੰਘ ਸਭਾ ਤੋਂ ਹੁੰਦੇ ਹੋਏ ਮਾਡਲ ਟਾਊਨ ’ਚ ਸਥਿਤ ਗੀਤਾ ਮੰਦਿਰ ਵਿਖੇ ਪਹੁੰਚ ਕੇ ਸਮਾਪਤ ਹੋਇਆ। ਇਸ ਮੌਕੇ ਵਪਾਰ ਸੈਨਾ ਦੇ ਕਨਵੀਨਰ ਰਵਿੰਦਰ ਧੀਰ ਨੇ ਦੱਸਿਆ ਕਿ ਕੈਂਡਲ ਮਾਰਚ ਕਿਸਾਨਾਂ ਦੇ ਸਮਰਥਨ ਵਿੱਚ ਕੱਢਿਆ ਜਾ ਰਿਹਾ ਹੈ ਅਤੇ ਕੈਂਡਲ ਮਾਰਚ ਦੌਰਾਨ ਕਿਸਾਨ ਅੰਦੋਲਨ ’ਚ ਜਾਨ ਗੁਆ ਚੁੱਕੇ ਕਿਸਾਨਾਂ ਦੀ ਆਤਮਾ ਦੀ ਸ਼ਾਂਤੀ ਲਈ ਵੀ ਅਰਦਾਸ ਕੀਤੀ ਜਾ ਰਹੀ ਹੈ।