ਪੰਜਾਬ ਤੋਂ ਕੇਂਦਰ ਤੇ ਯੋਗੀ ਸਰਕਾਰ ਨੂੰ ਵੰਗਾਰ ! - Lakhimpur Khiri incident
ਸ੍ਰੀ ਫਤਿਹਗੜ੍ਹ ਸਾਹਿਬ: ਲਖੀਮਪੁਰ ਖੀਰੀ (Lakhimpur Khiri) ਘਟਨਾ ਦੇ ਵਿੱਚ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਲੈਕੇ ਪੂਰੇ ਦੇਸ਼ ਦੇ ਵਿੱਚ ਕੇਂਦਰ ਤੇ ਯੋਗੀ ਸਰਕਾਰ (Yogi government at the center) ਦੇ ਖਿਲਾਫ਼ ਭਾਰੀ ਰੋਸ ਦੀ ਲਹਿਰ ਪਾਈ ਜਾ ਰਹੀ ਹੈ। ਵੱਖ ਵੱਖ ਥਾਵਾਂ ਕਿਸਾਨ ਦੀ ਆਤਮਿਕ ਸ਼ਾਂਤੀ ਨੂੰ ਲੈਕੇ ਕੈਂਡਲ ਮਾਰਚ (Candle March) ਕੱਢੇ ਜਾ ਰਹੇ ਹਨ ਤੇ ਮੁਲਜ਼ਮਾਂ ਖਿਲਾਫ਼ ਸਖਤ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਦੇ ਚੱਲਦੇ ਹੀ ਸ੍ਰੀ ਫਤਿਹਗੜ੍ਹ ਸਾਹਿਬ (Sri Fatehgarh Sahib) ਵਿਖੇ ਕਿਸਾਨਾਂ ਦੇ ਵੱਲੋਂ ਕੈਂਡਲ ਮਾਰਚ ਕੱਢ ਜਾਨ ਗੁਆਉਣ ਵਾਲੇ ਕਿਸਾਨਾਂ ਨੂੰ ਸਿਜਦਾ ਕੀਤਾ ਗਿਆ ਹੈ। ਇਸ ਦੌਰਾਨ ਮੋਮਬੱਤੀ ਮਾਰਚ ’ਚ ਸ਼੍ਰੋਮਣੀ ਕਮੇਟੀ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਹਰਪਾਲ ਸਿੰਘ ਤੋਂ ਇਲਾਵਾ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰ ਸ਼ਾਮਲ ਸਨ। ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਲੜਕੇ ਨੂੰ ਬਚਾਉਣ ਲਈ ਬੇਬੁਨਿਆਦ ਸਾਜਿਸ਼ਾਂ ਰਚ ਰਹੀ ਹੈ।