ਕਿਸਾਨ ਅੰਦੋਲਨ ਦੇ ਸ਼ਹੀਦਾਂ ਦੀ ਯਾਦ 'ਚ ਕੈਂਡਲ ਮਾਰਚ - Candlelight march in memory of martyrs
ਫਿਰੋਜ਼ਪੁਰ: ਤਿੰਨ ਕਾਲੇ ਕਾਨੂੰਨਾਂ (Three black laws) ਦੇ ਖ਼ਿਲਾਫ਼ ਸੰਘਰਸ਼ ਲੜਦਿਆਂ ਇਸ ਅੰਦੋਲਨ ਵਿੱਚ ਸ਼ਹੀਦ ਹੋਏ 700 ਤੋਂ ਵਧੇਰੇ ਕਿਸਾਨਾਂ ਦੀ ਯਾਦ ਵਿਚ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਇਕਾਈ ਸ਼ਾਹਵਾਲਾ ਨੇ ਜ਼ੀਰਾ ਵਿਖੇ ਕੈਂਡਲ ਮਾਰਚ (Candle March) ਕੱਢ ਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਭੇਂਟ ਕੀਤੀ। ਇਸ ਮੌਕੇ ਤੇ ਕਿਸਾਨ ਆਗੂਆਂ ਨੇ ਕਿਹਾ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਬੈਠ ਕੇ ਲਗਭਗ ਇਕ ਸਾਲ ਤੋਂ ਜ਼ਿਆਦਾ ਸਮੇਂ ਤੱਕ ਸੰਘਰਸ਼ ਕਰਦੇ ਸਮੇਂ ਕਿਸਾਨਾਂ ਨੇ ਗਰਮੀ, ਸਰਦੀ, ਧੁੱਪ, ਹਨੇਰੀ ਅਤੇ ਝੱਖੜ ਆਪਣੇ ਪਿੰਡੇ ਤੇ ਹੰਢਾਉਂਦਿਆਂ ਬੜੇ ਸਿਦਕ ਅਤੇ ਸਿਰੜ ਤੋਂ ਕੰਮ ਲੈਂਦਿਆਂ ਸ਼ਾਂਤੀਪੂਰਵਕ ਸੰਘਰਸ਼ ਕਰ ਕੇ ਜਿੱਤ ਦਾ ਝੰਡਾ ਬੁਲੰਦ ਕੀਤਾ। ਜਿਸ ਵਿੱਚ ਸ਼ਹੀਦ ਹੋਏ ਕਿਸਾਨਾਂ ਦਾ ਨਾਮ ਇਤਿਹਾਸ ਦੇ ਸੁਨਹਿਰੀ ਪੰਨਿਆਂ (name of the farmer is the golden page of history) ਤੇ ਲਿਖਿਆ ਜਾਵੇਗਾ ।