ਫ਼ਤਿਹਵੀਰ ਲਈ ਨੌਜਵਾਨਾਂ ਕੱਢਿਆ ਕੈਂਡਲ ਮਾਰਚ, ਕਿਹਾ- ਫ਼ਤਿਹ ਦੀ ਮੌਤ ਨਹੀਂ ਕਤਲ ਹੋਇਆ - news punjabi online
ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਦੀ ਅਣਗਹਿਲੀ ਦਾ ਸ਼ਿਕਾਰ ਹੋਏ ਫ਼ਤਿਹਵੀਰ ਸਿੰਘ ਦੀ ਆਤਮਾ ਦੀ ਸ਼ਾਂਤੀ ਲਈ ਪਠਾਨਕੋਟ ਦੇ ਨੌਜਵਾਨਾਂ ਵੱਲੋਂ ਕੈਂਡਲ ਮਾਰਚ ਕੱਢਿਆ ਗਿਆ। ਇਸ ਮੌਕੇ ਨੌਜਵਾਨਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਰੋਸ ਜਾਹਿਰ ਕੀਤਾ। ਉਨ੍ਹਾਂ ਕਿਹਾ ਕਿ ਫ਼ਤਿਹ ਦੀ ਮੌਤ ਨਹੀਂ ਬਲਕਿ ਹੱਤਿਆ ਹੋਈ ਹੈ। ਉਨ੍ਹਾਂ ਕਿਹਾ ਕਿ ਜੇਕਰ ਪ੍ਰਸ਼ਾਸਨ ਅਤੇ ਸਰਕਾਰ ਸਹੀ ਸਮੇਂ 'ਤੇ ਪੁਖ਼ਤਾ ਇੰਤਜ਼ਾਮ ਕਰੇ ਤਾਂ ਸ਼ਾਇਦ ਫ਼ਤਿਹਵੀਰ ਸਿੰਘ ਨੂੰ ਬਚਾਇਆ ਜਾ ਸਕਦਾ ਸੀ।