ਯੂਪੀ 'ਚ ਸ਼ਹੀਦ ਹੋਏ ਕਿਸਾਨਾਂ ਲਈ ਯੂਥ ਅਕਾਲੀ ਦਲ ਵੱਲੋਂ ਕੱਢਿਆ ਗਿਆ ਕੈਂਡਲ ਮਾਰਚ - ਪੰਜਾਬ
ਫਰੀਦਕੋਟ : ਬੀਤੇ ਕਲ ਯੂਪੀ ਦੇ ਲਖੀਮਪੁਰ ਖੀਰੀ (Lakhimpur Khiri of UP) 'ਚ ਵਾਪਰੇ ਹਾਦਸੇ ਜਿਸ 'ਚ ਕਈ ਕਿਸਾਨਾਂ ਦੀ ਜਾਨ ਚਲੀ ਗਈ ਨੂੰ ਲੈਕੇ ਕਿਸਾਨਾਂ ਦਾ ਕੇਂਦਰ ਸਰਕਾਰ ਅਤੇ ਯੂਪੀ ਦੀ ਯੋਗੀ ਸਰਕਾਰ (Yogi Government of UP) ਖਿਲਾਫ ਗੁੱਸਾ ਵੱਧਦਾ ਜਾ ਰਿਹਾ ਹੈ। ਓਥੇ ਹੀ ਪੂਰੇ ਪੰਜਾਬ (Punjab) ਵਿਚ ਕਿਸਾਨਾਂ ਵੱਲੋਂ ਪ੍ਰਦਰਸ਼ਨ (Demonstration by farmers) ਕੀਤੇ ਗਏ ਅਤੇ ਦੂਜੇ ਪਾਸੇ ਆਕਲੀ ਦਲ ਫ਼ਰੀਦਕੋਟ (Akali Dal Faridkot) ਵਲੋਂ ਵੀ ਇਕ ਇਸ ਘਟਨਾ 'ਤੇ ਕੈਂਡਲ ਮਾਰਚ ਕੱਢਿਆ ਗਿਆ। ਰਾਜਸਥਾਨ ਸਰਕਾਰ (Government of Rajasthan) ਵੱਲੋਂ ਹਨੂੰਮਾਨਗੜ੍ਹ ਵਿਚ ਕਿਸਾਨਾਂ ਉਪਰ ਕੀਤੇ ਗਏ ਲਾਠੀਚਾਰਜ ਦੀ ਨਿਖੇਧੀ ਕੀਤੀ। ਬੰਟੀ ਰੋਮਾਣਾ ਨੇ ਕਿਹਾ ਕਿ BJP ਦੇ ਆਗੂਆਂ ਨੂੰ ਸੱਤਾ ਦਾ ਨਸ਼ਾ ਹੈ ਇਸੇ ਲਈ ਕਿਸਾਨਾਂ ਉਪਰ ਉਹ ਅੱਤਿਆਚਾਰ ਕਰ ਰਹੇ ਹਨ।