ਪੰਜਾਬ ਸਰਕਾਰ ਵੱਲੋਂ ਐਮ.ਬੀ.ਬੀ.ਐਸ. ਦੀਆਂ ਫ਼ੀਸਾਂ ਵਧਾਓਣ ਕਾਰਨ ਉਮੀਦਵਾਰ ਨਾ ਆਉਣ ਦਾ ਖਦਸ਼ਾ: ਸੂਤਰ - M.B.B.S. fees
ਫ਼ਰੀਦਕੋਟ: ਬਾਬਾ ਫ਼ਰੀਦ ਯੂਨੀਵਰਸਿਟੀ ਵਿੱਚ ਐਮ.ਬੀ.ਬੀ.ਐਸ. ਹੋਈ ਕੌਂਸਲਿੰਗ ਵਿੱਚ ਨਿਰਧਾਰਤ ਸੀਟਾਂ ਵੀ ਪੂਰੀਆਂ ਨਹੀਂ ਹੋ ਸਕੀਆਂ ਅਤੇ ਕੁੱਲ ਸੀਟਾਂ ਵਿੱਚੋਂ 441 ਸੀਟਾਂ 'ਤੇ ਵਿਦਿਆਰਥੀਆਂ ਨੇ ਦਿਲਚਸਪੀ ਨਹੀਂ ਵਿਖਾਈ। ਮੰਨਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਐਮ.ਬੀ.ਬੀ.ਐਸ. ਦੇ ਦਾਖ਼ਲੇ ਲਈ ਫੀਸਾਂ ਵਿੱਚ ਭਾਰੀ ਵਾਧਾ ਕੀਤਾ ਗਿਆ ਹੈ। ਇਸ ਕਾਰਨ ਬਹੁਤੇ ਵਿਦਿਆਰਥੀਆਂ ਨੇ ਦਾਖ਼ਲੇ ਦੀ ਦਿਲਚਸਪੀ ਨਹੀਂ ਵਿਖਾਈ। ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼ ਫ਼ਰੀਦਕੋਟ ਦੇ ਵਾਈਸ ਚਾਂਸਲਰ ਪ੍ਰੋ: ਡਾ. ਰਾਜ ਬਹਾਦਰ ਨੇ ਕਿਹਾ ਕਿ ਹਾਲੇ ਤਿੰਨ ਗੇਡ਼ਾਂ ਦੀ ਕਾਉਂਸਲਿੰਗ ਪੈਂਡਿੰਗ ਹੈ ਉਨ੍ਹਾਂ ਦੇ ਉਮੀਦਵਾਰ ਆ ਜਾਣਗੇ ਇਹ ਕੋਈ ਵੱਡੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਮੈਡੀਕਲ ਸਿੱਖਿਆ ਲਈ ਫੀਸਾਂ ਕਾਨੂੰਨ ਮੁਤਾਬਕ ਪੰਜ ਸਾਲਾਂ ਬਾਅਦ ਵਧਾਈਆਂ ਗਈਆਂ ਹਨ ਅਤੇ ਕਿਸੇ ਨੂੰ ਵੀ ਵਧੀਆਂ ਹੋਈਆਂ ਫੀਸਾਂ ਤੋਂ ਕੋਈ ਪ੍ਰੇਸ਼ਾਨੀ ਨਹੀਂ ਹੈ। ਐਨ.ਆਰ.ਆਈ. ਸੀਟਾਂ ਖਾਲੀ ਰਹਿਣ ਬਾਰੇ ਉਨ੍ਹਾਂ ਕਿਹਾ ਕਿ ਜੇਕਰ ਐਨ.ਆਰ.ਆਈ. ਨਹੀਂ ਆਉਣਗੇ ਤਾਂ ਲੋਕਲ ਬੱਚਿਆਂ ਨੂੰ ਸੀਟਾਂ ਅਲਾਟ ਕੀਤੀਆਂ ਜਾਣਗੀਆਂ।