ਉਮੀਦਵਾਰ ਰਣਜੀਤ ਸਿੰਘ ਦੀ ਪਹਿਲੀ ਰੈਲੀ ਨੇ ਉਡਾਈਆਂ ਵਿਰੋਧੀਆਂ ਦੀਆਂ ਨੀਂਦਰਾਂ - Candidate Ranjit Singh Brahmpura
ਤਰਨਤਾਰਨ: ਖਡੂਰ ਸਾਹਿਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਘਰ ਵਾਪਸੀ ਤੋਂ ਬਆਦ ਪਹਿਲੀ ਹਲਕਾ ਖਡੂਰ ਸਾਹਿਬ ਦੇ ਪਿੰਡ ਸ਼ੇਖ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਚੇਅਰਮੈਨ ਗੁਰਸੇਵਕ ਸਿੰਘ ਸ਼ੇਖ ਦੀ ਅਗਵਾਈ ਹੇਠ ਰੇਲੀ ਕੀਤੀ ਗਈ। ਜਿਸ ਵਿੱਚ ਹਜਾਰਾਂ ਦੀ ਗਿਣਤੀ 'ਚ ਇੱਕਤਰ ਹੋਏ ਲੋਕਾਂ ਦੇ ਇੱਕਠ ਨੇ ਦਿਖਾ ਦਿੱਤਾ ਕਿ ਲੋਕ ਹਲਕਾ ਖਡੂਰ ਸਾਹਿਬ ਦੇ ਮੋਜੂਦਾ ਵਿਧਾਇਕ ਤੋਂ ਕਿੰਨਾਂ ਦੁੱਖੀ ਹਨ। ਇਸ ਮੌਕੇ ਲੋਕਾਂ ਦਾ ਹਜੂਮ ਦੇਖ ਕੇ ਸੰਬੋਧਨ ਕਰਦਿਆਂ ਹਲਕਾ ਉਮੀਦਵਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਮੈਨੂੰ ਪਤਾ ਕਿ ਹਲਕੇ ਦੇ ਲੋਕ ਕਾਂਗਰਸ ਦੀ ਸਰਕਾਰ ਤੇ ਵਿਧਾਇਕ ਬਣਾ ਕੇ ਕਿੰਨਾ ਆਪਣੇ ਆਪ ਨੁੰ ਠੱਗਿਆ ਮਹਿਸੂਸ ਕਰ ਰਹੇ ਹਨ। ਉਹਨਾਂ ਨੇ ਕਿਹਾ ਕਿ ਪੰਜਾਬ 'ਚ ਇਸ ਵਾਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੁੜ ਬਣੇਗੀ। ਉਹਨਾਂ ਨੇ ਕਿਹਾ ਕਿ ਜੋ ਪਿੰਡਾਂ-ਪਿੰਡਾਂ 'ਚ ਵਿਕਾਸ ਕਾਰਜਾ ਦੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ 'ਚ ਹੋਏ। ਉਸ ਤੋਂ ਬਆਦ ਕਾਂਗਰਸ ਦੀ ਸਰਕਾਰ 'ਚ ਕਿਤੇ ਵੀ ਵਿਕਾਸ ਕਾਰਜਾਂ ਦੇ ਕੰਮ ਹਲਕੇ ਦੇ ਵਾਸੀਆ ਨੂੰ ਨਸੀਬ ਨਹੀ ਹੋਏ।