ਕੈਂਸਰ ਨੇ ਜਕੜਿਆ ਬਰਨਾਲਾ, 2012 ਤੋਂ 2019 ਤੱਕ 1594 ਲੋਕਾਂ ਨੂੰ ਹੋਇਆ ਕੈਂਸਰ
ਜ਼ਿਲ੍ਹਾ ਬਰਨਾਲਾ ਕੈਂਸਰ ਦਾ ਗੜ੍ਹ ਬਣਦਾ ਜਾ ਰਿਹਾ ਹੈ। ਜ਼ਿਲ੍ਹੇ ਦਾ ਕੋਈ ਅਜਿਹਾ ਪਿੰਡ ਨਹੀਂ, ਜਿੱਥੇ ਕੈਂਸਰ ਦਾ ਮਰੀਜ਼ ਨਾ ਹੋਵੇ। ਸਰਕਾਰੀ ਰਿਕਾਰਡ ਅਨੁਸਾਰ ਸਾਲ 2012 ਤੋਂ 2019 ਤੱਕ 1594 ਕੈਂਸਰ ਪੀੜਤ ਸਾਹਮਣੇ ਆਏ ਹਨ। ਇਨਾਂ ਮਰੀਜਾਂ ਨੂੰ ਪੰਜਾਬ ਸਰਕਾਰ ਵੱਲੋਂ 19 ਕਰੋੜ 91 ਲੱਖ 29 ਹਜਾਰ 517 ਰੁਪਏ ਦੀ ਸਹਾਇਤਾ ਦਿੱਤੀ ਗਈ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਦੂਸ਼ਿਤ ਪਾਣੀ ਹੈ। ਬਰਨਾਲਾ ਦਾ ਪਾਣੀ ਖੇਤੀ ਯੋਗ ਵੀ ਨਹੀਂ ਰਿਹਾ ਅਤੇ ਪਾਣੀ ਦੇ ਜ਼ਿਆਦਾ ਸੈਂਪਲ ਫ਼ੇਲ ਹੀ ਹੋਏ ਹਨ।