ਕੋਰੋਨਾ ਵਾਇਰਸ: ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਵਾਲੇ ਦਿਨ ਹੁਸੈਨੀਵਾਲਾ 'ਚ ਲੱਗਣ ਵਾਲਾ ਮੇਲਾ ਰੱਦ - Shaheedi Jor Mela in Hussainiwala
ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪ੍ਰਸ਼ਾਸਨ ਨੇ ਸ਼ਹੀਦ ਏ ਆਜ਼ਮ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸ਼ਹਾਦਤ ਵਾਲੇ ਦਿਨ ਹੁਸੈਨੀਵਾਲਾ ਵਿੱਚ ਲੱਗਣ ਵਾਲਾ ਮੇਲਾ ਰੱਦ ਕਰ ਦਿੱਤਾ ਹੈ। ਹਰ ਸਾਲ 23 ਮਾਰਚ ਵਾਲੇ ਦਿਨ ਇੱਥੇ ਸ਼ਹੀਦੀ ਸਮਾਗਮ ਹੁੰਦਾ ਹੈ। ਦੇਸ਼ਾਂ ਵਿਦੇਸ਼ਾਂ ਤੋ ਲੋਕ ਇਨ੍ਹਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਆਉਂਦੇ ਹਨ ਪਰ ਇਸ ਵਾਰ ਇਹ ਮੇਲਾ ਕੋਰੋਨਾ ਵਾਇਰਸ ਦੀ ਭੇਂਟ ਚੜ ਗਿਆ ਅਤੇ ਡਿਪਟੀ ਕਮਿਸ਼ਨਰ ਨੇ ਮੇਲੇ ਵਿੱਚ ਲੋਕਾਂ ਦੀ ਭੀੜ ਨੂੰ ਵੇਖਦੇ ਹੋਏ ਰੱਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਹਨ।