67 ਪਿੰਡਾਂ ਨੂੰ ਪਾਣੀ ਦੀ ਪਾਈਪ ਲਾਈਨ ਨਾਲ ਜੋੜਿਆ ਜਾਵੇਗਾ: ਰਾਣਾ ਕੇ.ਪੀ - Canal Water Project
ਸ੍ਰੀ ਅਨੰਦਪੁਰ ਸਾਹਿਬ: ਜਵਾਹਰ ਮਾਰਕੀਟ ਨੰਗਲ (Jawahar Market Nangal) ਤੋਂ ਅਗੰਮਪੁਰ ਤੱਕ ਸੜਕ ਦੇ ਦੋਵੇਂ ਪਾਸੇ ਵਸੇ 67 ਪਿੰਡਾਂ ਦੀ 85 ਹਜ਼ਾਰ ਅਬਾਦੀ ਨੂੰ 61.810 ਕਿਲੋਮੀਟਰ ਪਾਈਪ ਲਾਈਨ ਵਿਛਾ ਕੇ 8 ਪਾਣੀ ਦੀਆਂ ਟੈਂਕੀਆਂ ਨਾਲ ਜੋੜਿਆ ਜਾਵੇਗਾ। ਜਿਸ ਨੂੰ 13 ਅਪ੍ਰੈਲ 2022 ਵਿਸਾਖੀ ਤੱਕ ਕੈਨਾਲ ਵਾਟਰ ਪ੍ਰੋਜੈਕਟ (Canal Water Project) ਅਧੀਨ ਨਿਰਵਿਘਨ ਸਵੱਛ ਪਾਣੀ ਦੀ ਸਪਲਾਈ ਸ਼ੁਰੂ ਕੀਤੀ ਜਾਵੇਗੀ। ਇਸ ਮੌਕੇ ਪੰਜਾਬ ਵਿਧਾਨ ਸਭਾ ਦੇ ਸਪੀਕਰ (Speaker of the Punjab Vidhan Sabha) ਰਾਣਾ ਕੇ.ਪੀ ਸਿੰਘ ਨੇ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੋਕਾਂ ਦੀਆਂ ਸਮੱਸਿਆਵਾਂ ਦੂਰ ਹੋਣਗੀਆ, ਅਤੇ ਲੋਕਾਂ ਵਿੱਚ ਖੁਸ਼ਹਾਲੀ ਆਵੇਗੀ।