2 ਕਿਲੋਵਾਟ ਤੱਕ ਦੇ ਬਿਜਲੀ ਬਿੱਲ ਮੁਆਫ ਨੂੰ ਲੈ ਕੇ ਲਗਾਏ ਜਾ ਰਹੇ ਹਨ ਕੈਂਪ - ਬਿਜਲੀ ਦੇ ਬਿੱਲ
ਜਲੰਧਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪਿਛਲੇ ਦਿਨੀਂ ਪੰਜਾਬ ਵਿੱਚ ਦੋ ਕਿਲੋਵਾਟ ਤੱਕ ਦੇ ਬਿਜਲੀ ਬਿੱਲ ਮੁਆਫ਼ ਕਰ ਦੇਣ ਦੇ ਆਦੇਸ਼ ਦੇ ਦਿੱਤੇ ਗਏ ਸਨ। ਜਿਸ ਵਿੱਚ ਕਿ ਪੰਜਾਬ ਵਾਸੀਆਂ ਵਿੱਚ ਕਾਫੀ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ। ਇਸ ਦੇ ਨਾਲ ਹੀ ਜਿੱਥੇ ਕਿ ਗ਼ਰੀਬ ਤਬਕੇ ਦੇ ਲੋਕ ਜੋ ਕਿ ਬਿੱਲ ਦੇਣ ਤੋਂ ਅਸਮਰੱਥ ਸਨ, ਉਨ੍ਹਾਂ ਨੂੰ ਵੀ ਹੁਣ ਕੁਝ ਰਾਹਤ ਮਿਲੇਗੀ। ਜਿਸ ਦੇ ਚੱਲਦਿਆਂ ਜਲੰਧਰ ਦੇ ਸੈਂਟਰ ਵਿਖੇ ਵਿਧਾਇਕ ਰਾਜਿੰਦਰ ਬੇਰੀ ਦੀ ਅਗਵਾਈ ਅਤੇ ਕੌਂਸਲਰ ਸ਼ੈਰੀ ਚੱਢਾ ਵੱਲੋਂ ਇੱਕ ਕੈਂਪ ਲਗਾਇਆ ਗਿਆ, ਜਿਸ ਵਿੱਚ ਕਿ ਦੋ ਕਿਲੋਵਾਟ ਤੱਕ ਦੇ ਬਿਜਲੀ ਦੇ ਬਿੱਲ ਦੇ ਫਾਰਮ ਭਰ ਕੇ ਉਨ੍ਹਾਂ ਨੂੰ ਮੁਆਫ਼ ਕੀਤਾ ਗਿਆ ਹੈ। ਜਿਸ ਨੂੰ ਦੇਖਦੇ ਹੋਏ ਕਿ ਕਈ ਲੋਕ ਇਹੋ ਜਿਹੇ ਵੀ ਹਨ, ਜੋ ਕਿ ਮਹਿੰਗੀ ਬਿਜਲੀ ਦੇ ਬਿੱਲ ਵੀ ਨਹੀਂ ਚੁੱਕਾ ਪਾ ਰਹੇ ਹਨ। ਜਿਸਦੇ ਚਲਦਿਆਂ ਕਾਂਗਰਸ ਸਰਕਾਰ ਵੱਲੋਂ ਜੋ ਫ਼ੈਸਲਾ ਲਿਆ ਗਿਆ ਹੈ। ਪੰਜਾਬ ਦੀ ਜਨਤਾ ਨੂੰ ਹੁਣ ਕੁਝ ਰਾਹਤ ਤਾਂ ਮਿਲੇਗੀ। ਕਿਉਂਕਿ ਮਹਿੰਗਾਈ ਨੇ ਪਹਿਲਾਂ ਹੀ ਆਮ ਜਨਤਾ ਦਾ ਲੱਕ ਤੋੜਿਆ ਹੋਇਆ ਹੈ। ਅਤੇ ਇਸੇ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਇਹ ਜੋ ਪੰਜਾਬ ਵਾਸੀਆਂ ਲਈ ਤੋਹਫਾ ਦਿੱਤਾ ਹੈ, ਉਹ ਵਾਕਿਆ ਹੀ ਕਾਬਲੇ ਤਾਰੀਫ਼ ਹੈ।