ਨਸ਼ਿਆਂ ਖਿਲਾਫ਼ ਮੁਹਿੰਮ: ਪੁਲਿਸ ਨੇ ਸ਼ੁਰੂ ਕੀਤੀ ਗਈ ਨਾਕੇਬੰਦੀ ਅਤੇ ਘੇਰਾਬੰਦੀ - ਨਸ਼ੇ ਲਈ ਬਦਨਾਮ ਪਿੰਡ ਮਹਾਲਮ
ਫ਼ਾਜ਼ਿਲਕਾ: ਨਸ਼ੇ ਲਈ ਬਦਨਾਮ ਪਿੰਡ ਮਹਾਲਮ ਫਿਰ ਤੋਂ ਸੁਰਖੀਆਂ ਵਿੱਚ ਆ ਰਿਹਾ ਹੈ। ਪੰਜਾਬ ਵਿੱਚ ਚੋਣਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਨਸ਼ੇ ਦੀ ਵਰਤੋਂ ਨੂੰ ਖ਼ਤਮ ਕਰਨ ਲਈ ਐੱਸ ਐੱਸ ਪੀ ਫਾਜ਼ਿਲਕਾ ਡਾ. ਸਚਿਨ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਡਾ. ਅਜੈ ਰਾਜ ਸਿੰਘ ਦੀ ਅਗਵਾਈ ਹੇਠ ਬੀਐਸਐਫ, ਐਕਸਾਈਜ਼ ਵਿਭਾਗ ਅਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਬਣਾਈਆਂ ਗਈਆਂ ਟੀਮਾਂ ਦੁਆਰਾ ਗ਼ੈਰਕਾਨੂੰਨੀ ਸ਼ਰਾਬ ਬਣਾਉਣ ਲਈ ਮਸ਼ਹੂਰ ਪਿੰਡ ਮਹਾਲਮ ਦੀ ਤੜਕਸਾਰ ਨਾਕੇਬੰਦੀ ਕਰਨ ਤੂੰ ਬਾਅਦ ਵਿੱਚ ਘੇਰਾਬੰਦੀ ਕੀਤੀ ਗਈ ਉਸ ਤੋਂ ਘਰਾਂ ਵਿਚ ਅਤੇ ਪਿੰਡ ਦੀਆਂ ਢਾਣੀਆਂ ਦੇ ਚਲਾਏ ਗਏ ਸਰਚ ਆਪ੍ਰੇਸ਼ਨ ਤਹਿਤ ਪੁਲਿਸ ਨੂੰ 25 ਲਿਟਰ ਲਾਹਣ ਬਰਾਮਦ ਕਰਨ ਵਿਚ ਸਫ਼ਲਤਾ ਹਾਸਲ ਹੋਈ ਹੈ।