ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਗੁਰਦਾਸਪੁਰ ’ਚ ਲਹਿਰਾਇਆ ਕੌਮੀ ਝੰਡਾ - ਸੁਖਜਿੰਦਰ ਰੰਧਾਵਾ ਨੇ ਤਿਰੰਗਾ ਲਹਿਰਾਇਆ
ਗੁਰਦਾਸਪੁਰ: ਸ਼ਹਿਰ ਦੇ ਸ਼ਹੀਦ ਲੈਫ਼ਟੀਨੇਟ ਨਵਦੀਪ ਸਿੰਘ ਸਟੇਡੀਅਮ ਵਿਖੇ ਕੈਬਿਨੇਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਤਿਰੰਗਾ ਲਹਿਰਾਇਆ। ਇਸ ਦੌਰਾਨ ਜੇਲ ਵਿਭਾਗ ਦੇ ਪੁਲਿਸ ਬਲ ਦੀ ਟੁਕੜੀ ਵੀ ਪਹਿਲੀ ਵਾਰ ਗਣਤੰਤਰ ਪਰੇਡ ਵਿੱਚ ਸ਼ਾਮਿਲ ਹੋਈ। ਇਸ ਮੌਕੇ ਮੰਤਰੀ ਸੁਖਜਿੰਦਰ ਰੰਧਾਵਾ ਨੇ ਲੋਕਾਂ ਨੂੰ 72ਵੇਂ ਗਣਤੰਤਰ ਦਿਹਾੜੇ ਦੀ ਵਧਾਈ ਦਿਤੀ। ਰੰਧਾਵਾ ਨੇ ਦਿੱਲੀ ’ਚ ਐਮਪੀ ਰਵਨੀਤ ਬਿੱਟੂ ਉਪਰ ਹੋਏ ਹਮਲੇ ਲਈ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਦੋਸ਼ੀ ਠਹਿਰਾਇਆ। ਦੇਸ਼ ਭਰ ਦੇ ਕਿਸਾਨ ਆਪਣੀਆਂ ਮੰਗਾਂ ਲਈ ਦਿੱਲੀ ਵਿਚ ਧਰਨੇ ’ਤੇ ਹਨ, ਭਾਰਤ ਸਰਕਾਰ ਨੂੰ ਚਾਹੀਦਾ ਹੈ ਕੇ ਉਹ ਆਪਣੀ ਜਿੱਦ ਛੱਡ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲੈਣੀਆਂ ਚਾਹੀਦੀਆਂ ਹਨ।